ਮੁੰਬਈ, 30 ਜੁਲਾਈ (ਪੀ. ਟੀ)- ਪੁਣੇ ਦੇ ਅੰਬੇ ਇਲਾਕੇ ਦੇ ਇਕ ਪਿੰਡ ‘ਚ ਵ¤ਡੀ ਕੁਦਰਤੀ ਆਫਤ ਆਈ ਹੈ। ਇਥੇ ਭਾਰੀ ਬਾਰਸ਼ ਪੈਣ ਨਾਲ ਜਮੀਨ ਖਿਸਕਣ ਕਾਰਨ ਅੰਬੇ ਇਲਾਕੇ ਦੇ ਮਾਲਿਣ ਨਾਮਕ ਪਿੰਡ ਪੂਰੀ ਤਰ੍ਹਾਂ ਇਸ ਦੀ ਚਪੇਟ ‘ਚ ਆ ਗਿਆ। ਭਾਰੀ ਬਾਰਸ਼ ਦੇ ਚ¤ਲਦੇ ਹੋਏ ਜਮੀਨ ਖਿਸਕਣ ਤੋਂ ਬਾਅਦ ਡਿ¤ਗੀ ਪਹਾੜੀ ਦੇ ਮਲਬੇ ‘ਚ ਇਸ ਪਿੰਡ ਦੇ ਕਰੀਬ 150 ਲੋਕ ਫਸ ਗਏ ਹਨ। ਇਸ ਭਿਆਨਕ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਮਲਬੇ ਵਿਚੋਂ ਇਨਾਂ ਪੰਜ ਲੋਕਾਂ ਦੇ ਮ੍ਰਿਤਕ ਸਰੀਰ ਕ¤ਢੇ ਜਾ ਰਹੇ ਹਨ। ਦ¤ਸਿਆ ਜਾ ਰਿਹਾ ਹੈ ਕਿ ਤੇਜ ਬਾਰਸ਼ ਦੇ ਚ¤ਲਦਿਆ ਪਹਾੜੀ ਦੀ ਮਿ¤ਟੀ ਕਾਫੀ ਗਿ¤ਲੀ ਹੋ ਗਈ ਅਤੇ ਅਚਾਨਕ ਚਟਾਨਾਂ ਖਿਸਕ ਗਈਆਂ।
ਪੁਣੇ ’ਚ ਜਮੀਨ ਖਿਸਕਣ ਕਾਰਨ ਪਹਾੜੀ ਦੇ ਮਲਬੇ ਹੇਠ ਕਰੀਬ 150 ਫਸੇ, 10 ਮੌਤਾਂ



