ਚੰਡੀਗੜ੍ਹ, 30 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬਿਜਲੀ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੂੰ ਮੰਤਰੀ ਮੰਡਲ ’ਤੋਂ ਦਿੱਤੇ ਗਏ ਅਸਤੀਫੇ ’ਤ ੇਮੁੜ ਵਿਚਾਰ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੈਪਟਨ ਯਾਦਵ ਦੇ ਫੈਸਲੇ ਦਾ ਇੰਤਜ਼ਾਰ ਹੈ। ਮੁੱਖ ਮੰਤਰੀ ਸ੍ਰੀ ਹੁੱਡਾ ਅੱਜ ਇਥੇ ਹੋਈ ਰਾਜ ਮੰਤਰੀ ਮੰਡਲ ਦੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਹਰਿਆਣਾ ਕਾਂਗਰਸ ਆਗੂ ਤੇ ਰਾਜ ਸਭਾ ਮੈਂਬਰ ਬੀਰੇਂਦਰ ਸਿੰਘ ਦੀ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਅਤੇ ਉਨ੍ਹਾਂ ਦੀ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਲੈ ਕੇ ਪੁੱਛੇ ਜਾਣ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪ੍ਰਜਾਤੰਤਰ ਵਿਚ ਕੋਈ ਵੀ ਕਿਸੇ ਵੀ
ਪਾਰਟੀ ਵਿਚ ਜਾ ਸਕਦਾ ਹੈ। ਇਕ ਦੇ ਬਾਅਦ ਇਕ ਕਾਂਗਰਸ ਆਗੂਆਂ ਦੀ ਨਾਰਾਜਗੀ ਨੂੰ ਲੈ ਕੇ ਪੁੱਛੇ ਗਏ ਇਕ ਪ੍ਰਸ਼ਨ ਦੇ ਉਤਰ ਵਿਚ ਸ੍ਰੀ ਹੁੱਡਾ ਨੇ ਕਿਹਾ ਕਿ ਕਿਸੇ ਨੂੰ ਉਨ੍ਹਾਂ ਦੀ ਵਜ੍ਹਾਂ ਤੋਂ ਕੋਈ ਨਾਰਾਜਗੀ ਨਹੀਂ ਹੈ। ਉਹ ਹਮੇਸ਼ਾ ਸਭ ਨੂੰ ਨਾਲ ਲੈ ਕੇ ਚਲੇ ਹਨ। ਜੇਕਰ ਕੋਈ ਚੋਣਾਂ ਦੇ ਨੇੜੇ ਨਾਰਾਜਗੀ ਪ੍ਰਗਟ ਕਰਦਾ ਹੈ ਤਾਂ ਇਸ ਵਿਚ ਉਸ ਆਗੂ ਦਾ ਨਿੱਜੀ ਸੁਆਰਥ ਹੋਵੇਗਾ। ਰਾਓ ਇੰਦਰਜੀਤ ਸਿੰਘ ਵੱਲੋਂ ਪਾਰਟੀ ਛੱਡਣ ਨੂੰ ਲੈ ਕੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਵਿਚ ਇੰਦਰਜੀਤ ਨੂੰ ਸਵਾਰਥ ਸੀ। ਭਾਜਪਾ ਦੀ ਟਿਕਟ ਲੈਣ ਦੇ ਲਈ ਉਨ੍ਹਾਂ ਪਾਰਟੀ ਛੱਡੀ। ਆਬਕਾਰੀ ਤੇ ਕਰਾਧਾਨ ਮੰਤਰੀ ਸ੍ਰੀਮਤੀ ਕਿਰਣ ਚੌਧਰੀ ਵੱਲੋਂ ਪਾਰਟੀ ਛੱਡਣ ਦੀਆਂ ਅਟਕਲਾਂ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕਿਰਣ ਚੌਧਰੀ ਕਾਂਗਰਸ ਵਿਚ ਹਨ ਅਤੇ ਅੱਜ ਭਿਵਾਨੀ ਵਿਚ ਉਨ੍ਹਾਂ ਦੀ ਰੈਲੀ ਹੈ। ਉਹ ਉਸ ਵਿਚ ਜਾ ਰਹੇ ਹਨ। ਵਿਕਾਸ ਵਿਚ ਭੇਦਭਾਵ ਨੂੰ ਲੈ ਕੇ ਪੁੱਛੇ ਗਏ ਇਕ ਹੋਰ ਪ੍ਰਸ਼ਨ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਵਿਕਾਸ ਵਿਚ ਭੇਦਭਾਵ ਕੋਈ ਮੁੱਦਾ ਨਹੀਂ ਹੈ। ਦਸ ਸਾਲ ਬਾਅਦ ਕਿਸੇ ਨੂੰ ਭੇਦਭਾਵ ਨਜ਼ਰ ਆਵੇ ਤਾਂ ਆਪ ਖੁਦ ਅਨੁਮਾਨ ਲਗਾ ਸਕਦੇ ਹੋ। ਰਾਜ ਸੂਚਨਾ ਕਮਿਸ਼ਨਰਾਂ ਅਤੇ ਸੇਵਾ ਦਾ ਅਧਿਕਾਰ ਐਕਟ ਦੇ ਕਮਿਸ਼ਨਰਾਂ ਦੀ ਨਿਯੁਕਤੀ ੇ ਜਾਇਜ ਤੇ ਸੰਵਿਧਾਨਿਕ ਹਨ । ਸ੍ਰੀ ਇਸ ਮੌਕੇ ਮੁੱਖ ਸਕੱਤਰ ਐਸ.ਸੀ.ਚੌਧਰੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਐਸ.ਐਸ.ਢਿੱਲੋਂ ਤੇ ਡਾ.ਕੇ.ਕੇ.ਖੰਡੇਲਵਾਲ, ਪ੍ਰਧਾਨ ਓਐਸਡੀ ਐਮ.ਐਸ.ਚੋਪੜਾ, ਸੂਚਨਾ, ਲੋਕ ਸੰਪਰਕ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਜਰਨਲ ਸੁਧੀਰ ਰਾਜਪਾਲ, ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜ਼ਿਰ ਸਨ ।



