ਲਖਨਊ, 29 ਜੁਲਾਈ (ਪੀ. ਟੀ)- ਉ¤ਤਰ ਪ੍ਰਦੇਸ਼ ਦੇ ਮੁ¤ਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਰਾਜ ਸਰਕਾਰ ਸਾਰਿਆਂ ਨੂੰ ਇਨਸਾਫ ਤੇ ਸੁਰ¤ਖਿਆ ਪ੍ਰਦਾਨ ਕਰਨ ਲਈ ਵਚਨਬ¤ਧ ਹੈ। ਉਨ੍ਹਾਂ ਨੇ ਕਿਹਾ ਕਿ ਸਹਾਰਨਪੁਰ ਦੀ ਘਟਨਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸਾਰੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁ¤ਖ ਮੰਤਰੀ ਨੇ ਇਹ ਗ¤ਲ ਸੋਮਵਾਰ ਨੂੰ ਆਪਣੇ ਸਰਕਾਰੀ ਘਰ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨਾਲ ਭੇਂਟ ਦੇ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਸਹਾਰਨਪੁਰ ‘ਚ ਵਿਵਾਦਤ ਜ਼ਮੀਨ ਦੇ ਸੰਬੰਧ ‘ਚ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਉਸਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਜ ਸਰਕਾਰ ਵਲੋਂ ਉਚਿ¤ਤ
ਮੁਆਵਜਾ ਦਿ¤ਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਚਾਨਕ ਭੜਕੀ ਸੰਪ੍ਰਦਾਇਕ ਹਿੰਸਾ ਦੀ ਘਟਨਾ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਰਾਜ ਸਰਕਾਰ ਵਲੋਂ ਸਿਆਣਪ ਨਾਲ ਕਾਰਵਾਈ ਕੀਤੀ ਗਈ। ਨਾਲ ਹੀ, ਮੁ¤ਖ ਮੰਤਰੀ ਤੇ ਪੰਜਾਬ ਵਿਧਾਨਸਭਾ ਦੇ ਸਪੀਕਰ ਨੇ ਜਨਤਾ ਨੂੰ ਇਹ ਅਪੀਲ ਕੀਤੀ ਹੈ ਕਿ ਅਫਵਾਹਾਂ ‘ਤੇ ਭਰੋਸਾ ਨਾ ਕਰੋ, ਕਿਉਂਕਿ ਇਸ ਨਾਲ ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋਣਗੇ। ਯਾਦਵ ਤੇ ਅਟਵਾਲ ਨੇ ਹਰ ਇ¤ਕ ਹਾਲਤ ‘ਚ ਸ਼ਾਂਤੀ ਤੇ ਭਾਈਚਾਰਾ ਬਣਾਈ ਰ¤ਖਣ ‘ਤੇ ਜ਼ੋਰ ਦਿ¤ਤਾ।
ਸਹਾਰਨਪੁਰ: ਕਰਫਿਊ ‘ਚ ਦਿ¤ਤੀ ਢਿ¤ਲ, ਲੋਕਾਂ ਨੇ ਮਨਾਈ ਈਦ- ਈਦ ਦਾ ਤਿਉਹਾਰ ਹੋਣ ਕਾਰਨ ਸਹਾਰਨਪੁਰ ਜ਼ਿਲਾ ਪ੍ਰਸ਼ਾਸਨ ਨੇ ਅ¤ਜ ਹਿੰਸਾ ਪ੍ਰਭਾਵਿਤ ਸ਼ਹਿਰ ‘ਚ ਕਰਫਿਊ ‘ਚ ਢਿਲ ਦਿ¤ਤੀ ਤੇ ਇਸ ਦੌਰਾਨ ਲੋਕਾਂ ਨੇ ਮਸਜਿਦਾਂ ‘ਚ ਜਾ ਕੇ ਈਦ ਦੀ ਨਮਾਜ ਅਦਾ ਕੀਤੀ।
ਇਲਾਕੇ ‘ਚ ਸਰੁਖਿਆ ਬਲ ਹਾਲਾਤ ‘ਤੇ ਪੈਨੀ ਨਜ਼ਰ ਰ¤ਖ ਰਹੇ ਹਨ। ਜ਼ਿਲਾ ਮੈਜਿਸਟਰੇਟ ਸੰਧਿਆ ਤਿਵਾੜੀ ਨੇ ਦਸਿਆ ਕਿ ਕਰਫਿਊ ‘ਚ ਦੋ ਪੜਾਵਾਂ ‘ਚ ਸ਼ਹਿਰ ਦੇ ਪੁਰਾਣੇ ਇਲਾਕਿਆਂ ‘ਚ ਸਵੇਰੇ 7 ਤੋਂ 11 ਵਜੇ ਤ¤ਕ ਤੇ ਨਵੇਂ ਸ਼ਹਿਰ ‘ਚ ਸ਼ਾਮ 3 ਤੋਂ ਸ਼ਾਮ 7 ਵਜੇ ਤ¤ਕ ਢਿਲ ਦਿ¤ਤੀ ਗਈ। ਇਸੇ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖਬਰ ਨਹੀਂ ਹੈ। ਵ¤ਡੀ ਗਿਣਤੀ ‘ਚ ਲੋਕ ਈਦਗਾਹ ਇਲਾਕੇ ਤੇ ਹੋਰ ਮਸਜਿਦਾਂ ‘ਚ ਇਕ¤ਠੇ ਹੋਏ ਤੇ ਨਮਾਜ ਅਦਾ ਕੀਤੀ ਪਰ ਬਹੁਤੇ ਲੋਕਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਖਰਾਬ ਸਥਿਤੀ ਕਾਰਨ ਉਹ ਈਦ ਦੀ ਤਿਆਰੀ ਨਹੀਂ ਕਰ ਸਕੇ। ਬੀਤੇ ਸ਼ਨਿਚਰਵਾਰ ਇਲਾਕੇ ਵਿਚ ਹੋਈ ਹਿੰਸਾ ਦੇ ਸਬੰਧ ਵਿਚ ਹੁਣ ਤ¤ਕ 68 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤਿਵਾੜੀ ਨੇ ਦਸਿਆ ਕਿ ਕੁਲ ਮਿਲਾਕੇ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਲੋਕਾਂ ਨੂੰ ਰੋਜ਼ਮਰਾ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਨ ਲਈ ਬੀਤੇ ਦਿਨ ਵੀ ਕਰਫਿਊ ‘ਚ ਢਿਲ ਦਿ¤ਤੀ ਗਈ ਸੀ। ਤਿਵਾੜੀ ਨੇ ਦਸਿਆ ਕਿ ਸੁਰ¤ਖਿਆ ਬਲ ਕਿਸੇ ਵੀ ਤਰਾਂ ਦੀ ਹਿੰਸਾ ਨੂੰ ਰੋਕਣ ਲਈ ਅਫਵਾਹ ਫੈਲਾਉਣ ਵਾਲਿਆਂ ‘ਤੇ ਸਖ਼ਤ ਨਜ਼ਰ ਰ¤ਖ ਰਹੇ ਹਨ। ਇਥੇ ਦਸਣਯੋਗ ਹੈ ਕਿ ਜ਼ਮੀਨੀ ਵਿਵਾਦ ਦੇ ਚਲਦਿਆਂ ਦੋ ਫਿਰਕਿਆਂ ਵਿਚ ਬੀਤੇ ਸ਼ਨਿਚਰਵਾਰ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਇਲਾਕੇ ‘ਚ ਕਰਫਿਊ ਲਗਾ ਦਿ¤ਤਾ ਗਿਆ ਸੀ।



