ਕਾਬੁਲ, 29 ਜੁਲਾਈ (ਪੀ. ਟੀ)- ਦ¤ਖਣੀ ਕੰਧਾਰ ਪ੍ਰਾਂਤ ‘ਚ ਮੰਗਲਵਾਰ ਨੂੰ ਹੋਏ ਇਕ ਆਤਮਘਾਤੀ ਬੰਬ ਹਮਲੇ ’ਚ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਚਚੇਰੇ ਭਰਾ ਹਸ਼ਮਤ ਖਲੀਲ ਕਰਜ਼ਈ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦ¤ਸਿਆ ਕਿ ਹਮਲਾਵਰ ਈਦ ਦੀਆਂ ਵਧਾਈਆਂ ਦੇਣ ਵਾਲਿਆਂ ਨਾਲ ਖਲੀਲ ਕਰਜ਼ਈ ਦੇ ਘਰ ਤ¤ਕ ਪਹੁੰਚ ਗਿਆ। ਉਸ ਨੇ ਕਰਜ਼ਈ ਕੋਲ ਪਹੁੰਚਣ ਤੋਂ ਬਾਅਦ ਆਪਣੀ ਪਗੜੀ ‘ਚ ਲਕੋਈ ਧਮਾਕਾਖੇਜ਼ ਸਮ¤ਗਰੀ ‘ਚ ਧਮਾਕਾ ਕਰ ਦਿ¤ਤਾ। ਅਧਿਕਾਰੀ ਨੇ ਕਿਹਾ ਕਿ ਧਮਾਕਾ ਸਵੇਰੇ 10 ਵਜੇ ਹੋਇਆ। ਮ੍ਰਿਤਕਾਂ ਦੀ ਕੁ¤ਲ ਗਿਣਤੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿ¤ਤੀ ਗਈ ਹੈ। ਖਲੀਲ ਕਰਜ਼ਈ ਸਾਲ 2014 ‘ਚ ਪ੍ਰਾਂਤ ਦੀਆਂ ਪ੍ਰੀਸ਼ਦ ਚੋਣਾਂ ਜਿ¤ਤੇ ਸਨ। ਉਹ ਡਾ: ਅਸ਼ਰਫ ਗਨੀ ਅਹਿਮਦਜ਼ਈ ਦੀ ਚੋਣ ਮੁਹਿੰਮ ਦੇ ਮੈਨੇਜਰ ਵੀ ਸੀ। ਅਹਿਮਦਜ਼ਈ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ।


