Skip to content
Independent perspectives. Global stories.
BREAKING

ਕੇਂਦਰ ਨੇ ਹਲਫੀਆ ਬਿਆਨਾਂ ਦੇ ਖਾਤਮੇ ਲਈ ਪੰਜਾਬ ਦੇ ਪ੍ਰਸ਼ਾਸ਼ਕੀ ਸੁਧਾਰਾਂ ਨੂੰ ਅਪਣਾਇਆ

Share this story

ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਸਾਰੇ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ  ਸਰਕਾਰ ਦੇ ਪ੍ਰਸ਼ਾਸ਼ਕੀ ਸੁਧਾਰਾਂ ਦੀ ਲੜੀ ਤਹਿਤ ਹਲਫੀਆ ਬਿਆਨਾਂ ਦੇ ਖਾਤਮੇ ਦੀ ਤਰਜ਼ ’ਤੇ ਆਪੋ ਆਪਣੇ ਖੇਤਰਾਂ ਵਿਚ ਸਰਕਾਰੀ ਕੰਮਾਂ ਵਿਚ ਹਲਫੀਆ ਬਿਆਨਾਂ ਨੂੰ ਖਤਮ ਕਰਨ ਤੇ ਸਵੈ ਤਸਦੀਕ ਨੂੰ ਸ਼ੁਰੂ ਕਰਨ ਜੋ ਕਿ ਨਾਗਰਿਕਾਂ ਲਈ ਵੱਡੀ ਰਾਹਤ ਸਾਬਿਤ ਹੋਵੇਗੀ।ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਬਰਤਾਨਵੀ ਹਕੂਮਤ ਵਲੋਂ ਉਸ ਵੇਲੇ ਦੇ ਹਿਸਾਬ ਨਾਲ ਸ਼ੁਰੂ ਕੀਤੇ ਗਏ ਹਲਫੀਆ ਬਿਆਨਾਂ ਨੂੰ ਖਤਮ ਕਰਨ ਦੇ ਹੁਕਮਾਂ ਤਹਿਤ 89 ਸੇਵਾਵਾਂ ਲੈਣ ਲਈ ਹਲਫੀਆ ਬਿਆਨ ਖਤਮ ਕੀਤੇ ਗਏ ਹਨ। ਇਨਾਂ ਹਲਫੀਆ ਬਿਆਨਾਂ ਦੀ ਥਾਂ ’ਤੇ ਸਵੈ ਘੋਸ਼ਣਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਵਿਚ ਰੋਜ਼ਮੱਰਾ

ਦੀਆਂ ਸੇਵਾਵਾਂ ਲਈ ਹਲਫੀਆ ਬਿਆਨ ਬੰਦ ਕਰਨ ਨਾਲ ਕੁੱਲ 600 ਕਰੋੜ ਰੁਪੈ ਸਲਾਨਾ ਦੀ ਬਚਤ ਹੋਈ ਹੈ ਤੇ ਨਾਲ ਹੀ ਲੋਕਾਂ ਦੀ ਖੱਜਲ ਖੁਆਰੀ  ਬਹੁਤ ਹੱਦ ਤੱਕ ਘਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੀਆਂ ਸਿਫਾਰਸ਼ਾਂ ’ਤੇ ਪੰਜਾਬ ਸਰਕਾਰ ਵਲੋਂ  ਹਲਫੀਆ ਬਿਆਨ ਖਤਮ ਕਰਨ ਦੇ ਇਸ ਪ੍ਰਸ਼ਾਸ਼ਕੀ ਸੁਧਾਰ ਨੂੰ ਸਾਲ 2013-14 ਲਈ ਆਮ ਪ੍ਰਸ਼ਾਸ਼ਨ ਦੇ ਖੇਤਰ ਵਿਚ ਪ੍ਰਧਾਨ ਮੰਤਰੀ ਐਵਾਰਡ ਫਾਰ ਐਕਸੀਲੈਂਸ ਲਈ ਚੁਣਿਆ ਗਿਆ ਸੀ। ਬੁਲਾਰੇ ਨੇ  ਨਾਲ ਹੀ ਕਿਹਾ ਕਿ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਵਲੋਂ ਪੰਜਾਬ ਸਰਕਾਰ ਨਾਲ ਸਬੰਧਿਤ 8 ਵਿਭਾਗਾਂ ਵਿਚ ਪ੍ਰਸ਼ਾਸ਼ਕੀ ਸੁਧਾਰਾਂ ਲਈ 8 ਰਿਪੋਰਟਾਂ ਤਹਿਤ 615 ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿਸਦਾ ਮੁੱਖ ਮੰਤਵ ਲੋਕਾਂ ਨੂੰ ਅਸਾਨ ਤਰੀਕੇ ਨਾਲ ਰੋਜ਼ਮੱਰਾ ਦੀਆਂ ਸੇਵਾਵਾਂ ਦੇਣਾ ਹੈ।

WRITTEN BY