ਨਵੀਂ ਦਿੱਲੀ- ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਘਰ ਤੋਂ ਜਾਸੂਸੀ ਸਮੱਗਰੀ ਮਿਲਣ ਦੀ ਖ਼ਬਰ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਚਰਚਾ ਤੇਜ਼ ਹੋ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਖ਼ਬਰ ਦੇ ਹਕੀਕਤ ਤੋਂ ਦੂਰ ਹੋਣ ਦੀ ਉਂਮੀਦ ਜਤਾਈ ਹੈ। ਲੇਕਿਨ ਇਹ ਜਰੂਰ ਕਿਹਾ ਕਿ ਅਗਰ ਮੰਤਰੀ ਦੇ ਘਰ ਦੀ ਜਾਸੂਸੀ ਹੋ ਰਹੀ ਹੈ ਤਾਂ ਇਹ ਗੰਭੀਰ ਚਿੰਤਾ ਦੀ ਗੱਲ ਹੈ। ਮਨਮੋਹਨ ਸਿੰਘ ਨੇ ਇਸ ਮਾਮਲੇ ‘ਤੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਮਨਮੋਹਨ ਸਿੰਘ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਮਾਮਲਾ ਸੱਚ ਨਾ ਹੋਵੇ, ਲੇਕਿਨ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਤੇ ਸਰਕਾਰ ਨੂੰ ਸੰਸਦ ‘ਚ ਬਿਆਨ ਦੇਣਾ ਚਾਹੀਦਾ ਹੈ। ਇਸਤੋਂ ਪਹਿਲਾਂ ਭਾਜਪਾ
ਨੇਤਾ ਸੁਬਰਾਮਣੀਅਮ ਸਵਾਮੀ ਨੇ ਗਡਕਰੀ ਦੇ ਬਿਆਨ ਦੇ ਉਲਟ ਇਸ ਮਾਮਲੇ ਨੂੰ ਵੱਖ ਹੀ ਮੋੜ ਦੇ ਦਿੱਤਾ। ਉਨ੍ਹਾਂ ਨੇ ਇਸਨੂੰ ਅਕਤੂਬਰ ਦੀ ਘਟਨਾ ਦੱਸਕੇ ਯੂਪੀਏ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਿਕਰਯੋਗ ਹੈ ਕਿ ਖ਼ਬਰ ਆਉਣ ਤੋਂ ਬਾਅਦ ਗਡਕਰੀ ਨੇ ਟਵੀਟ ਕਰ ਕੇ ਸਾਫ਼ ਕੀਤਾ ਕਿ ਖ਼ਬਰ ਪੂਰੀ ਤਰ੍ਹਾਂ ਮਨ-ਘੜਤ ਹੈ। ਉਥੇ ਹੀ ਸੋਨੀਆ ਗਾਂਧੀ ਦੇ ਵੱਲੋਂ ਦਿੱਤੀ ਗਈ ਇਫਤਾਰ ਪਾਰਟੀ ‘ਚ ਵੀ ਇਸ ਗੱਲ ਦੀ ਚਰਚਾ ਗਰਮ ਰਹੀ।



