ਨਵੀਂ ਦਿੱਲੀ, 28 ਜੁਲਾਈ (ਪੀ. ਟੀ)- ਭਾਰਤ ਦੇ ਸੰਵੇਦਨਸ਼ੀਲ ਅਤੇ ਰਣਨੀਤਕ ਮਹੱਤਵ ਦੇ ਖੇਤਰਾਂ ਦਾ ਮਾਨਚਿਤਰ ਬਨਾਉਣ ਦੇ ਦੋਸ਼ ਵਿੱਚ ਸੀ ਬੀ ਆਈ ਨੇ ਦੁਨੀਆਂ ਵਿੱਚ ਇੰਟਰਨੈੱਟ ਦੀ ਸਭ ਤੋਂ ਵੱਡੀ ਕੰਪਨੀ ਗੂਗਲ ਦੇ ਖਿਲਾਫ ਮੁਢਲੀ ਜਾਂਚ ਦਾ ਮਾਮਲਾ ਦਰਜ ਕੀਤਾ ਕੀਤਾ ਹੈ। ਗੂਗਲ ਨੇ 2013 ਵਿੱਚ ਮੈਪਥਾਨ ਦੇ ਨਾਮ ਤੋਂ ਇੱਕ ਇਵੈਂਟ ਚਲਾਇਆ ਸੀ, ਜਿਸ ਵਿੱਚ ਦੇਸ਼ ਦੇ ਸੰਵੇਦਨਸ਼ੀਲ ਖੇਤਰਾਂ ਅਤੇ ਰੱਖਿਆ ਸੰਸਥਾਵਾਂ ਦੇ ਮਾਨਚਿਤਰ ਤਿਆਰ ਕਰ ਲਏ ਗਏ ਸਨ। ਗੂਗਲ ਨੇ ਇਸ ਲਈ ਸਰਕਾਰ ਤੋਂ ਕੋਈ ਇਜਾਜ਼ਤ ਨਹੀਂ ਲਈ ਸੀ।ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਮਹਾਂ ਸਰਵੇਕਸ਼ ਵਿਭਾਗ ਦੀ ਸ਼ਿਕਾਇਤ ’ਤੇ ਸੀ ਬੀ ਆਈ ਨੇ ਇਹ ਮਾਮਲਾ ਦਰਜ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਗੂਗਲ ਨੇ ਦੇਸ਼ ਦੇ ਉਨ੍ਹਾਂ ਹਿੱਸਿਆਂ ਦਾ ਮਾਨਚਿਤਰ ਤਿਆਰ ਕਰਾਇਆ ਜੋ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਦੇਸ਼ ਦੇ ਮਾਨਚਿਤਰ ਵਿੱਚ ਨਹੀਂ ਦਿਖਾਏ ਜਾਂਦੇ। ਵਿਭਾਗ ਮੁਤਾਬਿਕ ਗੂਗਲ ਨੇ ਬਿਨਾਂ ਕਿਸੇ
ਮਨਜ਼ੂਰੀ ਫਰਵਰੀ ਮਾਰਚ 2013 ਵਿੱਚ ਅਜਿਹੇ ਮਾਨਚਿਤਰ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ ਸੀ। ਇਸ ਮੁਕਾਬਲੇ ਦੌਰਾਨ ਮਾਨਚਿਤਰ ਵਿੱਚ ਰੈਸਟਰੋਰੈਂਟ ਅਤੇ ਹਸਪਤਾਲਾਂ ਨੂੰ ਦਿਖਾਉਣ ਲਈ ਆਖਿਆ ਗਿਆ ਸੀ। ਇਸ ਗੱਲ ਦਾ ਨੋਟਿਸ ਲੈਂਦੇ ਹੋਏ ਸਰਵੇ ਆਫ ਇੰਡੀਆ ਨੇ ਕੰਪਨੀ ਤੋਂ ਵੇਰਵੇ ਮੰਗੇ ਸਨ। ਦੂਜੇ ਪਾਸੇ ਗੂਗਲ ਨੇ ਕਿਹਾ ੈਹੈ ਕਿ ਉਸ ਨੇ ਸਬੰਧਤ ਏਜੰਸੀ ਨਾਲ ਸੰਪਰਕ ਬਣਾਏ ਹੋਏ ਹਨ ਅਤੇ ਉਹ ਦੇਸ਼ ਦੇ ਸਾਰੇ ਨਿਯਮਾਂ ਅਤੇ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹਨ। ਹੁਣ ਗੂਗਲ ਮੁਤਾਬਿਕ ਪ੍ਰਬੰਧਕਾਂ ਨੂੰ ਇਹ ਨਹੀਂ ਸੀ ਪਤਾ ਕਿ ਸਬੰਧਿਤ ਖੇਤਰ ਅਤੀ ਸੰਵੇਦਨਸ਼ੀਲ ਹਨ।



