Skip to content
Independent perspectives. Global stories.
BREAKING

ਹਰਿਆਣਾ ਦੇ ਹਿਤਾਂ ’ਤੇ ਹਮਲਾ ਸਹਿਨ ਨਹੀਂ ਕਰਾਂਗੇ : ਦੀਪੇਂਦਰ ਹੁੱਡਾ

Share this story

Page-1_18 ਰੋਹਤਕ, 28 ਜੁਲਾਈ (ਨਾਗਪਾਲ)- ਸਾਂਸਦ ਦੀਪੇਂਦਰ ਹੁੱਡਾ ਨੇ ਵਿਰੋਧੀ ਪਾਰਟੀਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ ‘ਤੇ ਹਰਿਆਣਾ ਤੇ ਲੋਕਾਂ ਦੇ ਹਿਤਾਂ ‘ਤੇ ਹਮਲਾ ਨਹੀਂ ਹੋਣ ਦੇਵੇਗੀ। ਸਾਂਸਦ ਪਿੰਡ ਮੋਖਰਾ ਤੇ ਫਰਮਾਣਾ ‘ਚ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਪੇਂਡੂ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲੇ ‘ਤੇ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਖਿਲਾਫ ਇਕ ਵਾਤਾਵਰਣ ਬਣਾਉਣ ਦਾ ਯਤਨ ਕਰ ਰਹੇ ਹਨ ਤੇ ਸੂਬੇ ਦੀ ਵਿਰੋਧੀ ਪਾਰਟੀਆਂ ਵੀ ਇਸ ਕੰਮ ‘ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਮਰਥਨ ਤੇ ਆਸ਼ੀਰਵਾਦ ਨਾਲ ਸੂਬੇ ਦੀ ਹੁੱਡਾ ਸਰਕਾਰ

ਵਿਕਾਸ ਕੰਮ ਕਰਦੀ ਰਹੇਗੀ ਤੇ ਵਿਕਾਸ ਦੇ ਮਾਮਲੇ ‘ਚ ਨਾਂ ਤਾਂ ਕਿਸੇ ਦਾ ਦਬਾਓ ਮੰਨਿਆ ਜਾਵੇਗਾ ਤੇ ਨਾ ਹੀ ਕੋਈ ਸਮਝੌਤਾ ਹੋਵੇਗਾ। ਸਾਂਸਦ ਹੁੱਡਾ ਨੇ ਕਿਹਾ ਕਿ ਮੁੱਖ ਮੰਤਰੀ ਹੁੱਡਾ ਤੇ ਕਾਂਗਰਸ ਪਾਰਟੀ ਨੂੰ ਸੂਬੇ ‘ਚ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਲਈ ਕਾਂਗਰਸ ਪਾਰਟੀ ਦੇ ਸਾਹਮਣੇ ਵਿਰੋਧੀ ਪਾਰਟੀਆਂ ਬੋਦੀ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਖੇਤਰਾਂ ‘ਚ ਬਿਨਾਂ ਕਿਸੇ ਵਿਤਕਰੇ ਦੇ ਕੰਮ ਕਰਵਾਏ ਹਨ। ਇਹ ਹੀ ਕਾਰਨ ਹੈ ਕਿ ਹਰਿਆਣਾ ਕਈ ਖੇਤਰਾਂ ‘ਚ ਦੇਸ਼ ਦਾ ਨੰਬਰ ਇਕ ਸੂਬਾ ਬਣ ਚੁਕਿਆ ਹੈ।

WRITTEN BY