Skip to content
Independent perspectives. Global stories.
BREAKING

ਚੌਥਾ ਅੰਤਰਰਾਸ਼ਟਰੀ ਸ਼੍ਰੋਮਣੀ ਸੇਵਾ ਐਵਾਰਡ ਜਥੇਦਾਰ ਅਵਤਾਰ ਸਿੰਘ ਨੂੰ

Share this story

Page-1_31 ਅੰਮ੍ਰਿਤਸਰ: 28 ਜੁਲਾਈ (ਪੀ. ਟੀ. ਬਿਊਰੋ)- ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ 8 ਵਾਂ ਸੈਮੀਨਰ 4 ਅਗਸਤ ਨੂੰ 11.00 ਵਜੇ ਨੂੰ ਹੋਵੇਗਾ। ਸ.ਪਰਮਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਮੀਨਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਸ ਸਟੱਡੀਜ਼ ਇੰਨ ਸਿੱਖਇਜ਼ਮ ਰਾਜਪੁਰਾ ਰੋਡ, ਪਟਿਆਲਾ ਵਿਖੇ ਦਸਵੰਧ ਸੰਸਥਾ ਅਤੇ ਸਮਾਜ ਸੇਵਾ ਵਿਸ਼ੇ ਤੇ ਕਰਵਾਇਆ ਜਾਵੇਗਾ। ਸ.ਸਰੋਆ ਨੇ ਕਿਹਾ ਕਿ ਇਸ ਸੈਮੀਨਾਰ ਵਿੱਚ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਹੋਂਦ ਵਿੱਚ ਆਈ ਵਿਸ਼ਵ ’ਚ ਪ੍ਰਵਾਨਗੀ ਹਾਸਲ ਕਰ ਚੁੱਕੀ ਸਿੱਖ ਕੌਮ ਦੀ ਪ੍ਰਤੀਨਿਧ ਲੋਕਤੰਤਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਦਾਰਸ਼ਨਿਕ ਦ੍ਰਿਸ਼ਟੀ

ਦੇ ਮਾਲਕ ਜਥੇਦਾਰ ਅਵਤਾਰ ਸਿੰਘ ਨੂੰ ਚੌਥਾ ਸ੍ਰੋਮਣੀ ਸੇਵਾ ਐਵਾਰਡ ਪ੍ਰਦਾਨ ਕੀਤਾ ਜਾਵੇਗਾ। ਯਾਦ ਰਹੇ ਕਿ ਇਹ ਐਵਾਰਡ ਉਨ•ਾਂ ਦੀਆਂ ਪੰਥ ਪ੍ਰਤੀ ਕੀਤੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆਪਣੇ ਕਰ ਕਮਲਾ ਨਾਲ ਦੇਣਗੇ। ਉਨ•ਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ 2005 ਤੋਂ ਹੁਣ ਤੀਕ ਲਗਾਤਾਰ ਪ੍ਰਧਾਨਗੀ ਪਦ ਨੂੰ ਸਿੱਖ ਕੌਮ ਦੀ ਬਿਹਤਰੀ ਲਈ ਵਰਤਿਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰੰਪਰਿਕ ਪ੍ਰਬੰਧ ਵਿੱਚ ਨਵੀਆਂ ਤੇ ਨਿਵੇਕਲੀਆਂ ਸੋਧਾਂ ਤੇ ਸੇਧਾਂ ਦੇ ਕੇ ਇਸ ਦੀ ਦਸ਼ਾ-ਦਿਸ਼ਾ ਨੂੰ ਬਦਲਣ ਲਈ ਨੇਕਦਿਲੀ ਨਾਲ ਯੋਗਦਾਨ ਪਾਇਆ। ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦਿਆਂ ਸੰਭਾਵਨਾਵਾਂ ਨਾਲ ਜੋੜ ਕੇ ਬਾ-ਕਮਾਲ ਵਿਉਂਤਬੰਦੀ ਕੀਤੀ। ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਵਸੀਲਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਤਾਂ ਜੋ ਗੁਰੂ ਸਾਹਿਬਾਨ ਦੇ ਤ੍ਰੈਕਾਲੀ ਸੁਨੇਹੇ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਿੱਖ ਕੌਮ ਦੀਆਂ ਅਗਲੀਆਂ ਪੀੜ•ੀਆਂ ਤਿਆਰ ਕੀਤੀਆਂ ਜਾਣ। ਜਥੇਦਾਰ ਅਵਤਾਰ ਸਿੰਘ ਵੱਲੋਂ ਮੈਡੀਕਲ ਸਿੱਖਿਆ ਲਈ ਵਿਸ਼ੇਸ਼ ਯਤਨ ਦੇ ਨਾਲ-ਨਾਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਸਥਾਪਨਾ ਵੀ ਇਕ ਵਿਸ਼ੇਸ਼ ਪਹਿਲ ਕਦਮੀ ਹੈ। ਜਥੇਦਾਰ ਅਵਤਾਰ ਸਿੰਘ ਦੇ ਕਾਰਜਕਾਲ ਵਿੱਚ ਆਈਆ ਸ਼ਤਾਬਦੀਆਂ ਨੂੰ ਵਿਸ਼ਾਲ ਪੱਧਰ ਤੇ ਮਨਾਇਆ ਗਿਆ। ਇਸੇ ਤਰ•ਾਂ ਹੀ ਆਪ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰਾਂ ਚਲਾਈਆਂ ਗਈਆਂ, ਸਾਬਤ-ਸੂਰਤ ਕਬੱਡੀ ਟੀਮ ਤਿਆਰ ਕੀਤੀ ਗਈ, ਹਾਕੀ ਅਕੈਡਮੀਆਂ ਦੀ ਸਥਾਪਨਾ ਕੀਤੀ ਗਈ। ਧਰਮੀ ਫੌਜੀਆਂ ਨੂੰ ਸਹਾਇਤਾ ਦੇਣਾ, ਕੈਂਸਰ ਫੰਡ ਕਾਇਮ ਕਰਨਾ, ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਸ਼ੁਰੂ ਕਰਨਾ, ਸਿੱਖ ਵਿਰਾਸਤ ਦੀ ਸੰਭਾਲ ਲਈ ਯਤਨ, ਯੂਬਾ ਸਿਟੀ (ਅਮਰੀਕਾ) ਵਿੱਚ ਸਿੱਖ ਮਿਸ਼ਨ ਦੀ ਸਥਾਪਨਾ ਅਤੇ ਵਾਤਾਵਰਣ ਦੀ ਸੁੱਧਤਾ ਲਈ ਉਪਰਾਲੇ ਕਰਨੇ ਵੀ ਵਿਸ਼ੇਸ਼ ਹਨ। ਸ.ਸਰੋਆ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਦਾ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਨੂੰ ਹਮੇਸ਼ਾਂ ਥਾਪੜਾ ਰਿਹਾ ਹੈ। ਸੁਸਾਇਟੀ ਦੀ ਮੰਗ ਤੇ ਬਾਬਾ ਨਿਧਾਨ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿੱਚ ਲਗਵਾਉਣ ਦਾ ਮਾਣ ਵੀ ਆਪ ਨੂੰ ਪ੍ਰਾਪਤ ਹੈ। ਉਨ•ਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੀਆਂ ਵਡਮੁੱਲੀਆਂ ਪੰਥਕ ਸੇਵਾਵਾਂ ਅਤੇ ਗੁਰੂ-ਘਰ ਨੂੰ ਸਮਰਪਣ ਭਾਵਨਾ ਨੂੰ ਮੁਖ ਰੱਖਦਿਆਂ ਹੀ ਸੁਸਾਇਟੀ ਵੱਲੋਂ ਅਠਵੇਂ ਸੈਮੀਨਾਰ ਮੌਕੇ ਉਨ•ਾਂ ਨੂੰ ਚੌਥਾ ਅੰਤਰ-ਰਾਸ਼ਟਰੀ ਸੇਵਾ ਐਵਾਰਡ ਪ੍ਰਦਾਨ ਕੀਤਾ ਜਾ ਰਿਹਾ ਹੈ।

WRITTEN BY