Skip to content
Independent perspectives. Global stories.
BREAKING

ਇਸਰਾਇਲੀ ਗੋਲਾਬਾਰੀ ’ਚ ਇਕ ਪਰਿਵਾਰ ਦੇ 18 ਜੀਅ ਹਲਾਕ

Share this story

ਗਾਜ਼ਾ 26 ਜੁਲਾਈ (ਪੀ. ਟੀ)- ਦੱਖਣੀ ਗਾਜ਼ਾ ਪਟੀ ‘ਚ ਇਸਰਾਇਲ ਦੇ ਟੈਂਕਾਂ ਵੱਲੋਂ ਕੀਤੀ ਗਈ ਗੋਲਾਬਾਰੀ ‘ਚ ਇਕ ਫਲਸਤੀਨੀ ਪਰਿਵਾਰ ਦੇ 18 ਜੀਅ ਮਾਰੇ ਗਏ। ਇਹ ਗੋਲਾਬਾਰੀ ਇਸਰਾਇਲ ਤੇ ਹਮਾਸ ਵਿਚਾਲੇ ਮਨੁੱਖੀ ਅਧਾਰ ‘ਤੇ 12 ਘੰਟੇ ਲਈ ਜੰਗਬੰਦੀ ਸ਼ੁਰੂ ਹੋਣ ਦੇ ਕੁਝ ਸਮਾਂ ਪਹਿਲਾਂ ਹੋਈ। ਗਾਜ਼ਾ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕਿਦਰਾ ਨੇ ਦਸਿਆ ਕਿ ਖਾਨ ਯੁਨਿਸ ਦੇ ਪੂਰਬ ‘ਚ ਖੁਜ਼ਾ ਪਿੰਡ ‘ਚ ਅਲ ਨਜਰ ਪਰਿਵਾਰ ਦੇ 18 ਮੈਂਬਰ ਆਪਣੇ ਘਰ ਦੇ ਮਲਬੇ ਹੇਠਾਂ ਨੱਪੇ ਗਏ। ਗੋਲਾਬਾਰੀ ‘ਚ ਅਨਕਾਂ ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। 8 ਜੁਲਾਈ ਨੂੰ ਇਸਰਾਇਲ ਵੱਲੋਂ ਗਾਜ਼ਾ ਉਪਰ ਕੀਤੇ ਹਮਲੇ ਤੋਂ ਬਾਅਦ ਹੁਣ ਤਕ 884 ਫਲਸਤੀਨੀ ਮਾਰੇ ਜਾ ਚੁੱਕੇ ਹਨ। ਜੰਗ ‘ਚ 38 ਇਸਰਾਇਲੀਆਂ ਦੀ ਵੀ ਮੌਤ ਹੋਈ ਹੈ ਜਿਨ੍ਹਾਂ ‘ਚ ਜ਼ਿਆਦਾਤਰ ਇਸਰਾਇਲੀ ਫੌਜੀ ਹਨ।

WRITTEN BY