ਚੰਡੀਗੜ੍ਹ,26 ਜੁਲਾਈ (ਪੀ. ਟੀ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੇ ਮੈਂਬਰਾਂ ਦੀ ਅੱਜ ਆਮ ਸਹਿਮਤੀ ਨਾਲ ਚੋਣ ਹੋ ਗਈੈ।ਇਸ ਮੁਤਾਬਿਕ ਜਗਦੀਸ਼ ਸਿੰਘ ਝੀਂਡਾ ਵੱਖਰੀ ਕਮੇਟੀ ਦੇ ਪ੍ਰਧਾਨ, ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਅਤੇ ਜੋਗਾ ਸਿੰਘ ਜਨਰਲ ਸਕੱਤਰ ਹੋਣਗੇ। ਇਸ ਤੋਂ ਇਲਾਵਾ ਕਾਰਜਕਾਰਨੀ ਦੇ ਛੇ ਮੈਂਬਰ ਚੁਣੇ ਗਏ ਹਨ।



