Skip to content
Independent perspectives. Global stories.
BREAKING

ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ: ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ਾਂ ’ਤੇ ਤਿੰਨੋ ਸੰਮੇਲਨ ਰੱਦ

Share this story

Page-3_03 ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ   ਜਲੰਧਰ/ਅੰਮ੍ਰਿਤਸਰ, 26 ਜੁਲਾਈ- ਹਰਿਆਣਾ ‘ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਸਿੱਖ ਆਗੂਆਂ ਵਿਚਾਲੇ ਚੱਲ ਰਹੇ ਘਮਾਸਾਨ ਤੋਂ ਬਾਅਦ ਸ੍ਰੀ. ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੋਵਾਂ ਸੂਬਿਆਂ ਦੇ ਸਿੱਖ ਆਗੂਆ ਨੂੰ ਪੰਥਕ ਸੰਮੇਲਨ ਰੱਦ ਕਰਨ ਦੀ ਹਦਾਇਤ ਪਿੱਛੋਂ ਫਿਲਹਾਲ ਤਿੱਖਾ ਟਕਰਾਅ ਟਲ ਗਿਆ ਹੈ।ਸਿੰਘ ਸਹਿਬਾਨ ਵੱਲੋਂ ਦਿੱਤੇ ਗਏ ਆਦੇਸ਼ਾਂ ਕਤਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਅਤੇ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਐਤਵਾਰ ਅਤੇ ਸੋਮਵਾਰ 27-28 ਜੁਲਾਈ ਨੂੰ ਹੋਣ ਵਾਲੇ ਆਪੋ-ਆਪਣੇ ਤਿੰਨੋ ਸੰਮੇਲਨ ਤੁਰੰਤ ਰੱਦ ਕਰ ਦਿੱਤੇ ਹਨ। ਇਸ ਤੋਂ ਪਲਿਾਂ ਅੰਮ੍ਰਿਤਸਰ ਵਿਖੇ ਪੱਤਰਕਾਰਾਂ

ਨਾਲ ਗੱਲਬਾਤ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਸੂਬਿਆਂ ‘ਚ ਹੋ ਰਹੇ ਸਿੱਖ ਸੰਮੇਲਨ ਦੇ ਚੱਲਦਿਆਂ ਕੌਮ ‘ਚ ਫੁੱਟ ਪੈ ਰਹੀ ਹੈ, ਲਿਹਾਜ਼ਾ ਇਹ ਸੰਮੇਲਨ ਰੱਦ ਕਰ ਦੇਣਾ ਚਾਹੀਦਾ ਹੈ। ਅਕਾਲੀ ਦਲ ਨੇ ਹਰਿਆਣਾ ‘ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਦੇ ਵਿਰੋਧ ‘ਚ ਅੰਮ੍ਰਿਤਸਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਐਤਵਾਰ ਨੂੰ ਸਿੱਖ ਸੰਮੇਲਨ ਦਾ ਸੱਦਾ ਦਿੱਤਾ ਹੋਇਆ ਹੈ ਜਦੋਂ ਕਿ ਹਰਿਆਣਾ ਦੇ ਸਿੱਖ ਸੋਮਵਾਰ ਨੂੰ ਹਰਿਆਣਾ ‘ਚ ਵੱਖਰਾ ਸਿੱਖ ਸੰਮੇਲਨ ਬੁਲਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਕ ਪ੍ਰੈਸ ਕਾਨਫਰੰਸ ‘ਚ ਉਨ੍ਹਾਂ ਨੇ ਕਿਹਾ ਕਿ ਚਲ ਰਹੇ ਹਾਲਾਤਾਂ ‘ਚ ਕਿਸੇ ਨੂੰ ਵੀ ਪੰਜਾਬ ਜਾਂ ਹਰਿਆਣਾ ‘ਚ ਸੰਮੇਲਨ ਕਰਵਾਉਂਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਕਿ ਇਸ ਨਾਲ ਸਿੱਖ ਜਗਤ ‘ਚ ਚਲ ਰਿਹਾ ਸੰਕਟ ਡੂੰਘਾ ਹੋ ਸਕਦਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਪੰਥਕ ਸੰਮੇਲਨ ਰੱਦ- ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ ‘ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 27 ਜੁਲਾਈ ਨੂੰ ਅਮ੍ਰਿਤਸਰ ‘ਚ ਬੁਲਾਇਆ ਗਿਆ ਪੰਥਕ ਸੰਮੇਲਨ ਰੱਦ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮੁੱਦੇ ‘ਤੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਅਮ੍ਰਿਤਸਰ ‘ਚ ਆਯੋਜਿਤ ਕਰਨ ਦੇ ਫ਼ੈਸਲਾ ਤੇ ਕਰਨਾਲ ‘ਚ 28 ਜੁਲਾਈ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ‘ਤੇ ਪੰਥਕ ਸੰਮੇਲਨ ਰੋਕਣ ਲਈ ਸਾਰੇ ਸਬੰਧਤ ਪੱਖਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਸੀ। ਜੱਥੇਦਾਰ ਗਿਆਨੀ ਗੁਰਬਚਨ ਬਿੰਘ ਨੇ ਸਹਾਰਨਪੁਰ ‘ਚ ਹਿੰਸਾ ‘ਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਪੰਜਾਬ ਤੇ ਹਰਿਆਣਾ ‘ਚ ਹਾਲਾਤ ਤੋਂ ਬਾਅਦ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਮਾਮਲੇ ‘ਚ ਹਰਿਆਣਾ ਤੇ ਪੰਜਾਬ ਦੇ ਸਿੱਖ ਬੁੱਧੀਜੀਵੀਆਂ ਦੀ ਇੱਕ ਆਮ ਬੈਠਕ ‘ਚ ਇਸ ਬਾਰੇ ਬਾਅਦ ‘ਚ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ, ਡਾ. ਦਲਜੀਤ ਸਿੰਘ ਚੀਮਾ ਨੇ ਪੰਥਕ ਸੰਮੇਲਨ ਰੱਦ ਕਰਨ ਦਾ ਐਲਾਨ ਕੀਤਾ।
ਇਸੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੇ ਗਏ ਲਿਖਤੀ ਆਦੇਸ਼ਾਂ ਕਾਰਨ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸੱਦੇ ਗਏ ਸਰਬੱਤ ਖਾਲਸੇ ਸੰਮੇਲਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਹ ਸੰਮੇਲਨ ਅੰਮ੍ਰਿਤਸਰ ਵਿਖੇ 27 ਜੁਲਾਈ ਨੂੰ ਹੋਣਾ ਸੀ। ਤਿੰਨੇ ਇਕੱਠ ਰੱਦ ਹੋਣ ਕਾਰਨ ਇੱਕ ਵਾਰ ਇਸ ਮੁੱਦੇ ’ਤੇ ਪੈਦਾ ਹੋਇਆ ਤਣਾਅ ਘੱਟਦਾ ਨਜ਼ਰ ਆ ਰਿਹਾ ਹੈ।

WRITTEN BY