ਨਵੀਂ ਦਿੱਲੀ, 26 ਜੁਲਾਈ (ਪੀ. ਟੀ)- ਕਾਰਗਿਲ ਯੁੱਧ ਦੇ 15ਵੇਂ ਸਾਲ ਦੇ ਮੌਕੇ ‘ਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਰਕਾਰ ਇੱਕ ਵਿਸ਼ਾਲ ਰਾਸ਼ਟਰੀ ਯੁੱਧ ਸਮਾਰਕ ਦੇ ਨਿਰਮਾਣ ਸਥਾਨ ਦੇ ਬਾਰੇ ‘ਚ ਛੇਤੀ ਫੈਸਲਾ ਕਰੇਗੀ। ਸਾਲ 1999 ਦੇ ਕਾਰਗਿਲ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜੇਤਲੀ ਨੇ ਕਿਹਾ ਕਿ ਉਹ ਛੇਤੀ ਹੀ ਫੌਜ ਦੇ ਤਿੰਨਾਂ ਅੰਗਾਂ ਦੇ ਪ੍ਰਮੁਖਾਂ ਦੇ ਨਾਲ ਇੰਡੀਆ ਗੇਟ ਦੇ ਨਜ਼ਦੀਕ ਪ੍ਰਿੰਸੇਜ ਪਾਰਕ ਇਲਾਕੇ ਦਾ ਦੌਰਾ ਕਰਨਗੇ ਤਾਂਕਿ ਇਸ ਮੁੱਦੇ ‘ਤੇ ਫੈਸਲਾ ਕੀਤਾ ਜਾ ਸਕੇ। ਫੌਜੀ ਬਲਾਂ ਦੇ ਆਧੁਨਿਕੀਕਰਣ ਲਈ ਪੈਸੇ ਦੀ ਕਮੀ ‘ਤੇ ਰੱਖਿਆ ਮੰਤਰੀ ਨੇ ਕਿਹਾ ਕਿ ਅਜਿਹਾ ਨਹੀਂ ਹੈ। ਫੌਜ ਦੇ ਕੋਲ ਪੂਰਾ ਸਾਜੋਸਾਮਾਨ ਹੈ ਤੇ ਉਹ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਫੌਜੀ ਬਲਾਂ ਨੂੰ ਜਦੋਂ ਕਦੇ
ਕਿਸੇ ਚੀਜ ਦੀ ਜ਼ਰੂਰਤ ਹੋਵੇਗੀ ਤਾਂ ਸਰਕਾਰ ਪਹਿਲ ਦੇ ਆਧਾਰ ‘ਤੇ ਉਨ੍ਹਾਂ ਜਰੂਰਤਾਂ ਨੂੰ ਪੂਰਾ ਕਰੇਗੀ ਚਾਹੇ ਭਲੇ ਹੀ ਦੂਜੇ ਖੇਤਰਾਂ ਦੇ ਖਰਚ ‘ਚ ਕਟੌਤੀ ਕਿਉਂ ਨਾ ਕਰਨੀ ਪਏ।



