ਨਵੀਂ ਦਿੱਲੀ, 25 ਜੁਲਾਈ (ਪੀ. ਟੀ)- ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਉਪ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਪਾਕਿਸਤਾਨ ‘ਚ ਮੁੰਬਈ ਅੱਤਵਾਦੀ ਹਮਲੇ ਦਾ ਮੁਕੱਦਮਾ ਮੁਲਤਵੀ ਹੋਣ ਦੇ ਖਿਲਾਫ ਕੜਾ ਇਤਰਾਜ਼ ਪ੍ਰਗਟਾਇਆ। ਇੱਕ ਪਾਸੇ ਪਾਕਿਸਤਾਨ ਉਪ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ, ਉਥੇ ਹੀ ਭਾਰਤੀ ਉਪ ਹਾਈ ਕਮਿਸ਼ਨਰ ਇਸਲਾਮਾਬਾਦ ‘ਚ ਪਾਕਿਸਤਾਨ ਵਿਦੇਸ਼ ਦਫ਼ਤਰ ਗਏ ਤੇ ਇਸੇ ਤਰ੍ਹਾਂ ਦਾ ਵਿਰੋਧ ਦਰਜ ਕਰਵਾਇਆ। ਮਾਮਲੇ ਤੋਂ ਜਾਣੂ ਸੂਤਰਾਂ ਨੇ ਦੱਸਿਆ ਹੈ ਕਿ ਨਵੀਂ ਦਿੱਲੀ ਤੇ ਇਸਲਾਮਾਬਾਦ ‘ਚ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਆਪਣੀਆਂ ਬੈਠਕਾਂ ‘ਚ ਭਾਰਤੀ ਅਧਿਕਾਰੀਆਂ ਨੇ ਮੁਕੱਦਮੇ ਦੀ ਪ੍ਰਗਤੀ ਤੇ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਜਾਂਚ ਦੀ ਨੇਮੀ ਜਾਣਕਾਰੀ ਦੀ ਮੰਗ
ਕੀਤੀ। ਸਮਝਿਆ ਜਾਂਦਾ ਹੈ ਕਿ ਭਾਰਤੀ ਅਧਿਕਾਰੀਆਂ ਨੇ ਬੈਠਕ ‘ਚ ਦੁਹਰਾਇਆ ਕਿ 2008 ਮੁੰਬਈ ਅੱਤਵਾਦੀ ਹਮਲਾ ਮਾਮਲੇ ‘ਚ ਪਾਕਿਸਤਾਨ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਇਨਸਾਫ ਦੇ ਕਠਹਿਰੇ ‘ਚ ਲਿਆਏ। ਲਗਾਤਾਰ ਸੱਤਵੀਂ ਵਾਰ ਪਾਕਿਸਤਾਨ ਦੀ ਆਤੰਕ ਨਿਰੋਧੀ ਅਦਾਲਤ ਦੀ ਕਾਰਵਾਈ ਬੁੱਧਵਾਰ ਨੂੰ ਮੁਲਤਵੀ ਹੋ ਗਈ।
ਮੁੰਬਈ ਹਮਲੇ ‘ਚ ਸੱਤ ਦੋਸ਼ੀਆਂ ‘ਤੇ ਇਸ ਅਦਾਲਤ ‘ਚ ਮਾਮਲਾ ਚਲਾਇਆ ਜਾ ਰਿਹਾ ਹੈ। ਜੱਜ ਦੇ ਛੁੱਟੀ ‘ਤੇ ਰਹਿਣ ਦੇ ਕਾਰਨ 25 ਜੂਨ ਨੂੰ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ ਸੀ। ਇਸਤਗਾਸਾ ਵਕੀਲਾਂ ਦੀ ਗੈਰਮੌਜੂਦਗੀ ਦੇ ਕਾਰਨ ਮਾਮਲੇ ਦੀ ਸੁਣਵਾਈ ਨੇਮੀ ਆਧਾਰ ‘ਤੇ ਨਹੀਂ ਹੋ ਸਕਦੀ ਹੈ। 28 ਮਈ, 4 ਜੂਨ, 18 ਜੂਨ ਤੇ 2 ਜੁਲਾਈ ਨੂੰ ਮੁੱਖ ਰੂਪ ਤੋਂ ਸੁਰੱਖਿਆ ਕਾਰਨਾਂ ਤੋਂ ਰਾਵਲਪਿੰਡੀ ਅਦਾਲਤ ‘ਚ ਸੁਣਵਾਈ ‘ਚ ਇਸਤਗਾਸਾ ਵਕੀਲ ਮੌਜੂਦ ਨਹੀਂ ਹੋਏ ਸਨ।



