Skip to content
Independent perspectives. Global stories.
BREAKING

ਪੰਜਾਬ ਨੂੰ ਸੰਵਿਧਾਨਿਕ ਸੰਕਟ ’ਚ ਧਕੇਲਣ ਖਿਲਾਫ ਕੈਪਟਨ ਅਮਰਿੰਦਰ ਦੀ ਬਾਦਲ ਨੂੰ ਚੇਤਾਵਨੀ

Share this story

ਅੰਮ੍ਰਿਤਸਰ, 25 ਜੁਲਾਈ (ਪਰਦੀਪ ਸ਼ਰਮਾ)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਕੌਲ ਮੁੱਖ ਮੰਤਰੀ ਨਾ ਸਿਰਫ ਆਪਣੀ ਅਥਾਰਿਟੀ ਤੇ ਜ਼ਿੰਮੇਵਾਰੀ ਨੂੰ ਛੱਡ ਕੇ, ਬਲਕਿ ਆਪਣੇ ਅਹੰਕਾਰ ਤੇ ਵਿਅਕਤੀਗਤ ਹਿੱਤਾਂ ਖਾਤਿਰ ਖ਼ਤਰਨਾਕ ਹਾਲਾਤ ਪੈਦਾ ਕਰਦਿਆਂ ਪੰਜਾਬ ਨੂੰ ਸੰਵਿਧਾਨਿਕ ਸੰਕਟ ’ਚ ਨਾ ਧਕੇਲਣ ਦੀ ਚੇਤਾਵਨੀ ਦਿੱਤੀ ਹੈ।ਇਸ ਲੜੀ ਹੇਠ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ’ਚ ਬਾਦਲ ਯੋਜਨਾਬੱਧ ਪ੍ਰਦਰਸ਼ਨ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀਆਂ ਤੋਂ ਸੰਵਿਧਾਨਿਕ ਨਿਯਮਾਂ ਤੇ ਤਰੀਕਿਆਂ ਦੀ ਪਾਲਣਾ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ, ਨਾ ਕਿ ਸੰਵਿਧਾਨਿਕ ਤੋਂ ਉਪਰ ਵੱਧਦਿਆਂ ਬਲੈਕਮੇਲ ਕਰਨ ਲਈ, ਜਿਹੜੀ ਕੋਸ਼ਿਸ਼ ਬਾਦਲ ਕਰ ਰਹੇ ਹਨ। ਉਨ੍ਹਾਂ ਨੇ ਬਾਦਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਗਲਪਣੇ ਦੀਆਂ ਹਰਕਤਾਂ ਕਰਦਿਆਂ

ਹਰਿਆਣਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਨ ਦੀ ਬਜਾਏ, ਜਿਸ ਤਰੀਕੇ ਨਾਲ ਤਸੀਂ ਸੂਬੇ ਨੂੰ ਅਰਾਜਕਤਾ ਵੱਲ ਧਕੇਲ ਰਹੇ ਹੋ, ਤੁਹਾਨੂੰ ਆਪਣੇ ਗਠਜੋੜ ਸਾਂਝੇਦਾਰ ’ਤੇ ਖੁਦ ਦੀ ਸਰਕਾਰ ਨੂੰ ਬਰਖਾਸਤ ਕਰਨ ਲਈ ਦਬਾਅ ਬਣਾਉਣਾ ਚਾਹੀਦਾ ਹੈ। ਉਹ ਬੱਚਿਆਂ ਵਾਂਗ ਆਪਣੀ ਜਿੱਦ ਛੱਡਣ ਅਤੇ ਸੂਬੇ ਦੀ ਸ਼ਾਂਤੀ ਲਈ ਆਪਣੀ ਧਾਰਮਿਕ ਸਭਾ ’ਤੇ ਮੁੜ ਵਿਚਾਰ ਕਰਨ, ਜਿਸਦੇ ਉਹ ਮੁੱਖ ਮੰਤਰੀ ਹਨ। ਬਾਦਲ ਵੱਲੋਂ ਐਤਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਧਾਰਮਿਕ ਸੰਮੇਲਨ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਜੋ ਇਥੇ ਹੋਵੇਗਾ ਕੀ ਤੁਸੀਂ ਉਸਦੀ ਜ਼ਿੰਮੇਵਾਰੀ ਲੈਂਦੇ ਹੋ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਲੋਕਾਂ ਦਾ ਗੁੱਸਾ ਭੜਕਾਉਛ ਤੇ ਉਨ੍ਹਾਂ ਨੂੰ ਪ੍ਰੇਸ਼ਾਨੀ ’ਚ ਧਕੇਲਣ ਤੋਂ ਬਾਅਦ ਖੁਦ ਭੱਜ ਜਾਓਗੇ। ਅਜਿਹੇ ’ਚ ਕਲਪਨਾ ਕਰੋ ਕਿ ਜੇ ਕੋਈ ਅਨਚਾਹੀ ਘਟਨਾ ਵਾਪਰਦੀ ਹੋਵੇਗੀ, ਜਿਸਦੀ ਪੂਰੀ ਸੰਭਾਵਨਾ ਹੈ ਤੇ ਉਸ ਸਥਿਤੀ ’ਚ ਪੁਲਿਸ ਮੁੱਖ ਮੰਤਰੀ ਖਿਲਾਫ ਕਿਵੇਂ ਕਾਰਵਾਈ ਕਰ ਸਕੇਗੀ। ਜਿਹੜਾ ਸੂਬੇ ਦਾ ਕਾਰਜਕਾਰੀ ਮੁਖੀ ਹੈ ਤੇ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਨੇ ਬਾਦਲ ਨੂੰ ਕਿਹਾ ਕਿ ਮੁੱਖ ਮੰਤਰੀ ਸ਼ਾਸਨ ਤੇ ਪ੍ਰਸ਼ਾਸਨ ਨੂੰ ਚਲਾਉਂਦੇ ਚੰਗੇ ਲੱਗਦੇ ਹਨ, ਨਾ ਕਿ ਇਸ ਤੋਂ ਭੱਜਦੇ। ਜਦਕਿ ਉਹ ਆਪਣੀ ਅਥਾਰਿਟੀ ਤੇ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਹ ਸਮਝ ਚੁੱਕੇ ਹਨ ਕਿ ਸੂਬੇ ਦੀ ਸਥਿਤੀ ਕਾਬੂ ਤੋਂ ਬਾਹਰ ਹੈ।

WRITTEN BY