Skip to content
Independent perspectives. Global stories.
BREAKING

ਦੂਸਰੇ ਟੈਸਟ ‘ਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 347 ਦੌੜਾਂ ਨਾਲ ਹਰਾਇਆ

Share this story

ਲੰਡਨ, 22 ਜੁਲਾਈ (ਵਿਸ਼ਵ ਵਾਰਤਾ) : ਇਥੋਂ ਦੇ ਇਤਿਹਾਸਕ ਲਾਰਡਸ ਮੈਦਾਨ ਵਿਚ ਖੇਡੇ ਗਏ ਏਸੇਜ਼ ਲੜੀ ਦੇ ਦੂਸਰੇ ਟੈਸਟ ਵਿਚ ਇੰਗਲੈਂਡ ਨੇ ਆਸਟ੍ਰੇਲੀਆ ‘ਤੇ 347 ਦੌੜਾਂ ਦੀ ਵੱਡੀ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਇੰਗਲੈਂਡ ਨੇ 2-0 ਨਾਲ ਅਗੇਤ ਬਣਾ ਲਈ ਹੈ। ਦੂਸਰੀ ਪਾਰੀ ਵਿਚ 180 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਏ ਰੂਟ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਇਸ ਤੋਂ ਪਹਿਲਾਂ ਇੰਗਲੈਂਡ ਵੱਲੋਂ ਜਿੱਤ ਲਈ ਮਿਲੇ 583 ਦੌੜਾਂ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਕੇਵਲ 235 ਦੌੜਾਂ ‘ਤੇ ਹੀ ਢੇਰ ਹੋ ਗਈ। ਦੂਸਰੇ ਪਾਰੀ ਵਿਚ ਖਵਾਜਾ ਨੇ ਸਭ ਤੋਂ ਵੱਧ 54 ਤੇ ਮਾਈਕਲ ਕਲਾਰਕ ਨੇ 51 ਦੌੜਾਂ ਬਣਾਈਆਂ। ਇਨ੍ਹਾਂ ਦੋਨਾਂ ਵਿਚਾਲੇ 98 ਦੌੜਾਂ ਦੀ ਹਿੱਸੇਦਾਰੀ ਹੋਈ। ਜਦੋਂ ਕਿ ਹੋਰ ਕੋਈ ਵੀ ਕੰਗਾਰੂ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਅੱਗੇ ਬਹੁਤੀ ਦੇਰ ਨਾ ਟਿਕ ਸਕਿਆ। ਇੰਗਲੈਂਡ ਵੱਲੋਂ ਦੂਸਰੀ ਪਾਰੀ ਵਿਚ ਗ੍ਰੀਮ ਸਵਾਨ ਨੇ ਸਭ ਤੋਂ ਵੱਧ 4 ਅਤੇ ਐਂਡਰਸਨ, ਬ੍ਰੈਸਨਨ ਤੇ ਰੂਟ ਨੇ 2-2 ਵਿਕਟਾਂ ਹਾਸਲ ਕੀਤੀਆਂ। ਜ਼ਿਕਰਯੋਗ ਹੈ ਕਿ ਇਸ ਮੈਚ ਵਿਚ ਇੰਗਲੈਂਡ ਨੇ ਪਹਿਲੀ ਪਾਰੀ ਵਿਚ 361 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਆਸਟ੍ਰੇਲੀਆਈ ਟੀਮ 128 ਦੌੜਾਂ ‘ਤੇ ਹੀ ਢੇਰ ਹੋ ਗਈ ਸੀ। ਇੰਗਲੈਂਡ ਨੇ ਦੂਸਰੀ ਪਾਰੀ ਵਿਚ 349 ਦੌੜਾਂ ਬਣਾਈਆਂ ਤੇ ਆਸਟ੍ਰੇਲੀਆਈ ਟੀਮ 235 ‘ਤੇ ਹੀ ਆਊਟ ਹੋ ਗਈ।
ਇਹ ਵੀ ਦੱਸਣਯੋਗ ਹੈ ਕਿ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇੰਗਲੈਂਡ ਨੇ 14 ਦੌੜਾਂ ਨਾਲ ਜਿੱਤਿਆ ਸੀ, ਜਦੋਂ ਕਿ ਤਿੰਨ ਟੈਸਟ ਮੈਚ ਹਾਲੇ ਖੇਡੇ ਜਾਣੇ ਬਾਕੀ ਹਨ। ਤੀਸਰਾ ਟੈਸਟ ਮੈਚ 1 ਅਗਸਤ ਤੋਂ ਸ਼ੁਰੂ ਹੋਵੇਗਾ।

WRITTEN BY