Skip to content
Independent perspectives. Global stories.
BREAKING

ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਬਾਦਲ : ਬਾਜਵਾ

Share this story

Page-1_34 ਬਟਾਲਾ, 23 ਜੁਲਾਈ (ਪੀ. ਟੀ)- ਹਰਿਆਣਾ ‘ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਸੰਮੇਲਨ ਬੁਲਾਉਣ ਦੇ ਐਲਾਨ ਨੂੰ ਪੂਰੀ ਤਰ੍ਹਾਂ ‘ਸਿਆਸੀ ਨਾਟਕ‘ ਕਰਾਰ ਦਿੰਦੇ ਹੋਏ ਪ੍ਰਦੇਸ਼ ਕਾਂਗਰਸ ਨੇ ਕਿਹਾ ਹੈ ਕਿ ਬਾਦਲ ਇਹ ਸਭ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਲਈ ਕਰ ਰਹੇ ਹਨ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਪਰਿਵਾਰ ਦੇ ਸਾਰੇ ਲੋਕ ਸਾਰਿਆਂ ਅਹੁਦਿਆਂ ‘ਤੋਂ ਅਸਤੀਫਾ ਦੇ ਕੇ ਦਿਖਾਉਣ।ਸੂਬੇ ‘ਚ ਬਿਜਲੀ ਦੀ ਬਦਤਰ ਹਾਲਤ ਅਤੇ ਹੋਰ ਮੁੱਦਿਆਂ ‘ਤੇ ਇੱਥੇ ਕਾਂਗਰਸ ਦੇ ਧਰਨਾ ਪ੍ਰਦਰਸ਼ਨ ‘ਚ ਸ਼ਾਮਲ ਹੋਣ ਆਏ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘‘ਧਰਮ ਦੀ ਆੜ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਅਸਫਲਤਾ ਕਾਰਨ ਸਰਕਾਰ

ਤੋਂ ਹਟਣਾ ਚਾਹੁੰਦੇ ਹਨ ਅਤੇ ਆਪਣੇ ਬੇਟੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਚਾਹ ਰਹੇ ਹਨ। ਬਾਜਵਾ ਨੇ ਕਿਹਾ, ‘‘ਅਸਲ ‘ਚ ਪੰਜਾਬ ਸਰਕਾਰ ਦੀ ਹਰ ਮੋਰਚੇ ‘ਤੇ ਅਸਫਤਲਾ ਨੂੰ ਬਾਦਲ ਜਾਣ ਚੁੱਕੇ ਹਨ ਅਤੇ ਉਹ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਚਾਹੁੰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੀ ਇੱਛਾ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣ ਦੀ ਹੈ। ਇਸ ਲਈ ਉਹ ਹਰਿਆਣਾ ਕਮੇਟੀ ਦੀ ਆੜ ਲੈ ਕੇ ਬੇਟੇ ਸੁਖਬੀਰ ਲਈ ਕੁਰਸੀ ਛੱਡਣਾ ਚਾਹੁੰਦੇ ਹਨ।‘‘ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮਹੀਨੇ ਦੇ 27 ਤਰੀਕ ਨੂੰ ਸਿੱਖ ਸੰਮੇਲਨ ਬੁਲਾਉਣ ਦਾ ਸ਼੍ਰੋਮਣੀ ਅਕਾਲੀ ਦਲ ਦਾ ਐਲਾਮ ਸਿਰਫ ਇਕ ਸਿਆਸੀ ਨਾਟਕ ਹੈ। ਇਸ ਦੇ ਪਿੱਛੇ ਟੀਚਾ ਕੁਝ ਹੋਰ ਹੀ ਹੈ।

WRITTEN BY