ਹੈਦਰਾਬਾਦ, 22 ਜੁਲਾਈ (ਪੀ. ਟੀ)- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਅੱਜ ਤੇਲੰਗਾਨਾ ਦੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਉਦਯੋਗਿਕ ਢਾਂਚੇ ਸਬੰਧੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਾਏਸ਼ ਰਾਜਨ ਅਨੁਸਾਰ ਉਹ ਨਵੇਂ ਸੂਬੇ ਦੇ ਹਿੱਤਾਂ ਦਾ ਪ੍ਰਚਾਰ ਕਰੇਗੀ। ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਨੇ ਇਥੇ ਉਦਯੋਗਪਤੀਆਂ ਨਾਲ ਮੀਟਿੰਗ ਦੌਰਾਨ ਸਾਨੀਆ ਨੂੰ ਨਿਯੁਕਤੀ ਪੱਤਰ ਤੇ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ।
ਸਾਨੀਆ ਬਣੀ ਤੇਲੰਗਾਨਾ ਬ੍ਰਾਂਡ ਅੰਬੈਸਡਰ



