Skip to content
Independent perspectives. Global stories.
BREAKING

ਰਾਜਾ ਵੜਿੰਗ ਵਿਰੁੱਧ ਜਾਂਚ ਹੋਵੇ ਪਰ ਪਹਿਲਾਂ ਮਜੀਠੀਆ ਦੀ : ਜਗਮੀਤ ਬਰਾੜ

Share this story

ਚੰਡੀਗੜ੍ਹ, 21 ਜੁਲਾਈ (ਪੀ. ਟੀ)- ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂਅ ਹਰਿਆਣਾ ਪੁਲਿਸ ਵੱਲੋਂ ਫੜੇ ਗਏ ਇੱਕ ਕਥਿਤ ਨਸ਼ਾ ਤਸਕਰ ਨਾਲ ਜੁੜਨ ਦੇ ਮੁੱਦੇ ‘ਤੇ ਬੋਲਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਮਾਮਲੇ ਦੀ ਵੀ ਨਿਰਪੱਖ ਜਾਂਚ ਕੀਤੀ ਜਾਵੇ, ਪਰ ਇਸ ਤੋਂ ਪਹਿਲਾਂ ਜਿਵੇਂਕਿ ਨਾਮੀਂ ਡਰੱਗ ਤਸਕਰ ਜਗਦੀਸ਼ ਭੋਲਾ ਵੱਲੋਂ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਜਨਤਕ ਤੌਰ ‘ਤੇ ਲਿਆ ਜਾ ਚੁੱਕਾ ਹੈ, ਜਿਸ ਕਰਕੇ ਮਜੀਠੀਆ ਦੀ ਜਾਂਚ ਕੀਤੀ ਜਾਵੇ।

WRITTEN BY