Skip to content
Independent perspectives. Global stories.
BREAKING

ਜਲੰਧਰ ’ਚ ਵਿਸ਼ਾਲ ਮੀਰੀ-ਪੀਰੀ ਸ਼ਸਤਰਧਾਰੀ ਮਾਰਚ

Share this story

ਜਥੇਦਾਰ ਗਾਬਾ ਦੀ ਅਗਵਾਈ ਹੇਠ ਭਾਰੀ ਗਿਣਤੀ ’ਚ ਸੰਗਤਾਂ ਵੱਲੋਂ ਸ਼ਮੂਲੀਅਤ
Page-1_30 ਜਲੰਧਰ, 21 ਜੁਲਾਈ (ਪੀ. ਟੀ)- ਸਿੱਖ ਕੌਮ ’ਚ ਸ਼ਸਤਰਾਂ ਪ੍ਰਤੀ ਜਾਗਰੂਕਤਾ ਲਈ ਮੀਰੀ-ਪੀਰੀ ਦਿਵਸ ਸਬੰਧੀ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆਂ ਪੰਥਕ ਹਿਤੈਸ਼ੀਆਂ ਦੇ ਸਹਿਯੋਗ ਨਾਲ ਅੱਜ  ਨਗਰ ਕੀਰਤਨ ਕਮੇਟੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ  ਨਗਰ ਜਲੰਧਰ ਦੀ ਅਗਵਾਈ ਹੇਠ ਅੱਜ ਸੋਮਵਾਰ ਨੂੰ ਜਲੰਧਰ ਵਿਖੇ  ਵਿਸ਼ੇਸ਼ ਅਤੇ ਵਿਸ਼ਾਲ ਮੀਰੀ ਪੀਰੀ ਸ਼ਸਤਰਧਾਰੀ ਮਾਰਚ ਕੱਢਿਆ ਗਿਆ ।  ਇਸ ਮੀਰੀ-ਪੀਰੀ ਸ਼ਸਤਰਧਾਰੀ ਮਾਰਚ ਵਿਚ ਸੰਗਤਾਂ ਵਲੋਂ ਹੁਮ-ਹੁਮਾ ਕੇ ਸ਼ਿਰਕਤ ਕੀਤੀ ਗਈ ।  ਇਸ ਸਬੰਧੀ ਜਾਣਕਾਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਜਥੇਦਾਰ ਜਗਜੀਤ ਸਿੰਘ ਗਾਬਾ, ਸ੍ਰ. ਹਰਪਾਲ ਸਿੰਘ ਚੱਢਾ ਅਤੇ ਹੋਰ ਪ੍ਰਬੰਧਕਾਂ ਨੇ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ

ਤੇਗ ਬਹਾਦਰ ਨਗਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਮੀਰੀ-ਪੀਰੀ ਸ਼ਸਤਰਧਾਰੀ ਮਾਰਚ ਅੱਜ ਸ਼ਾਮ 4 ਵਜੇ ਆਰੰਭ ਹੋ ਕੇ ਭਾਈ ਜੈਤਾ ਸਿੰਘ ਮਾਰਕੀਟ, ਰਵਿਦਾਸ ਚੌਕ, ਨਕੋਦਰ ਚੌਕ, ਜੋਤੀ ਚੌਕ, ਰੈਣਕ ਬਾਜ਼ਾਰ, ਨਾਜ਼ ਸਿਨੇਮਾ, ਜੇਲ ਚੌਕ, ਪਟੇਲ ਚੌਕ ਤੇ ਵਰਕਸ਼ਾਪ ਚੌਕ ਤੋਂ ਹੁੰਦਾ ਹੋਇਆ ਨਵੀਂ ਦਾਣਾ ਮੰਡੀ ਵਿਖੇ ਪੁੱਜਿਆ , ਜਿਥੇ ਹੋਏ  ਸਮਾਗਮ ਵਿਚ ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਜਥਾ ਬੀਰ ਰਸੀ ਵਾਰਾਂ ਦੁਆਰਾ ਨਿਹਾਲ ਕੀਤਾ। ਜਲੰਧਰ ਵਿਚ ਪਹਿਲੀ ਵਾਰ ਸਿੱਖੀ ਰਵਾਇਤੀ ਸ਼ਸਤਰਾਂ ਨਾਲ ਪਾਲਕੀ ਸਾਹਿਬ ਸ਼ਿਗਾਰੇ ਗਏ , ਜਿਸ ਵਿਚ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਸ਼ਸੋਭਿਤ ਸਨ । ਇਸ ਮਾਰਚ ਵਿਚ ਇਸਤਰੀ ਸਤਿਸੰਗ ਸਭਾਵਾਂ, ਸਿੱਖ ਖਾਲਸਾ ਨੌਜਵਾਨ ਸਭਾਵਾਂ, ਅਖੰਡ ਕੀਰਤਨੀ ਜਥਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਗੱਤਕਾ ਪਾਰਟੀਆਂ ਤੋਂ ਇਲਾਵਾ ਸੁਲਤਾਨਪੁਰ ਲੋਧੀ, ਕਪੂਰਥਲਾ, ਫਗਵਾੜਾ, ਕਰਤਾਰਪੁਰ, ਨਕੋਦਰ ਤੋਂ ਵੀ ਸੰਗਤਾਂ ਸ਼ਾਮਲ ਹੋਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੀਰਤਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ  ਅਤੇ ਸੇਵਾਦਾਰਾਂ ਵਲੋਂ ਭਰਪੂਰ ਯੋਗਦਾਨ ਪਾ ਕੇ ਇਸ ਮੀਰੀ- ਪੀਰੀ ਮਾਰਚ ਨੂੰ ਜ਼ਿੰਮੇਵਾਰੀਨਾਲ ਨੇਪਰੇ ਚਾੜਿਆ  ਗਿਆ। ਇਸ ਮੌਕੇ ਕੇਂਦਰੀ ਸਿੰਘ ਸਭਾਵਾਂ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਗਾਬਾ, ਹਰਪਾਲ ਸਿੰਘ ਚੱਢਾ, ਤੇਜਿੰਦਰ ਸਿੰਘ ਪ੍ਰਦੇਸੀ ਤੋਂ ਇਲਾਵਾ ਜਥੇ. ਬੂਟਾ ਸਿੰਘ ਸਚਦੇਵਾ, ਗੁਰਮੀਤ ਸਿੰਘ ਬਿੱਟੂ, ਰਜਿੰਦਰ ਸਿੰਘ ਮਿਗਲਾਨੀ, ਸਤਪਾਲ ਸਿੰਘ ਸਿਦਕੀ, ਕੰਵਲਜੀਤ ਸਿੰਘ ਗਰੀਨਲੈਂਡ, ਛਨਬੀਰ ਸਿੰਘ, ਬਲਜੀਤ ਸਿੰਘ ਆਹਲੂਵਾਲੀਆ, ਤੇਜਿੰਦਰ ਪਾਲ ਸਿੰਘ, ਭੁਪਿੰਦਰ ਸਿੰਘ ਖਾਲਸਾ ਦਿੱਲੀ, ਜਸਵਿੰਦਰ ਸਿੰਘ ਲੁਹਾਰਾ, ਕੰਵਲਜੀਤ ਸਿੰਘ ਬੂਟਾ ਪਿੰਡ, ਬਹਾਦਰ ਸਿੰਘ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਨੀਟੂ, ਪਰਮਿੰਦਰ ਸਿੰਘ ਦਸਮੇਸ਼ ਨਗਰ, ਦਲਜੀਤ ਸਿੰਘ ਕ੍ਰਿਸਟਲ, ਹਰਭਜਨ ਸਿੰਘ ਸੈਣੀ, ਭੁਪਿੰਦਰ ਪਾਲ ਸਿੰਘ ਖਾਲਸਾ,  ਆਦਿ   ਮਾਰਚ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਏ ।  ਮਾਰਚ ਵਿਚ ਸਿੱਖ ਨੌਜਵਾਨ ਕੇਸਰੀ ਦਸਤਾਰ ਅਤੇ ਚਿੱਟੇ ਕੁੜਤੇ ਪਜਾਮੇ ਅਤੇ ਬੀਬੀਆਂ ਕੇਸਰੀ ਦੁਪੱਟੇ ਪਹਿਨ ਕੇ ਸ਼ਾਮਿਲ ਹੋਈਆਂ ।

WRITTEN BY