ਨਵੀਂ ਦਿੱਲੀ, 21 ਜੁਲਾਈ (ਪੀ. ਟੀ)- ਸਹੂਲਤ ਤੇ ਸਾਫ਼-ਸਫਾਈ ਦੇ ਤਮਾਮ ਦਾਅਵਿਆਂ ‘ਚ ਦੇਸ਼ ਦੀ ਸਭਤੋਂ ਵਧੀਆ ਰੇਲ ਸਹੂਲਤ ਮੰਨੀ ਜਾਣ ਵਾਲੀ ਰਾਜਧਾਨੀ ਐਕਸਪ੍ਰੈਸ ਦੇ ਖਾਣੇ ‘ਚ ਕਾਕਰੋਚ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਕੋਲਕਾਤਾ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ਦੇ ਖਾਣੇ ‘ਚ ਕਾਕਰੋਚ ਮਿਲਣ ਤੋਂ ਬਾਅਦ ਮੁਸਾਫਰਾਂ ਨੇ ਲਗਭਗ ਇੱਕ ਘੰਟੇ ਤੱਕ ਟ੍ਰੇਨ ਨੂੰ ਰੋਕੀ ਰੱਖਿਆ। ਕਾਕਰੋਚ ਮਿਲਣ ਨੂੰ ਲੈ ਕੇ ਮੁਸਾਫਰਾਂ ਨੇ ਜੰਮਕੇ ਹੰਗਾਮਾ ਕੀਤਾ। ਜਾਣਕਾਰੀ ਦੇ ਮੁਤਾਬਕ ਕੋਲਕਾਤਾ ਰਾਜਧਾਨੀ ਐਕਸਪ੍ਰੈਸ ‘ਚ ਐਤਵਾਰ ਰਾਤ ਮੁਸਾਫਰਾਂ ਨੂੰ ਖਾਣਾ ਪਰੋਸਿਆ ਗਿਆ। ਪਰੋਸੇ ਗਏ ਖਾਣੇ ‘ਚ ਇੱਕ ਮੁਸਾਫਰ ਨੂੰ ਕਾਕਰੋਚ ਮਿਲਿਆ, ਜਿਸਤੋਂ ਬਾਅਦ ਟ੍ਰੇਨ ‘ਚ ਹੰਗਾਮਾ ਸ਼ੁਰੂ ਹੋ ਗਿਆ ਤੇ ਮੁਸਾਫਰਾਂ ਨੇ ਮੁਗਲਸਰਾਏ ਰੇਲਵੇ ਸਟੇਸ਼ਨ ‘ਤੇ ਟ੍ਰੇਨ ਨੂੰ ਕਰੀਬ ਇੱਕ ਘੰਟੇ ਤੱਕ ਰੋਕ ਕੇ ਰੱਖਿਆ।



