Skip to content
Independent perspectives. Global stories.
BREAKING

ਬਿਆਸ ਹਾਦਸਾ: ਨਹੀਂ ਮਿਲੀ ਗਾਈਡ ਦੀ ਲਾਸ਼

Share this story

ਮੰਡੀ, 21 ਜੁਲਾਈ (ਪੀ. ਟੀ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਬਿਆਸ ਦਰਿਆ ’ਚ ਰੁੜ੍ਹੇ ਹੈਦਰਾਬਾਦ ਤੋਂ ਆਏ ਇੰਜੀਨੀਅਰਿੰਗ ਦੇ ਸਾਰੇ 24 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਹਾਦਸਾ 8 ਜੂਨ ਨੂੰ ਉਦੋਂ ਵਾਪਰਿਆ ਸੀ ਜਦੋਂ ਇਕ ਟੂਰ ਗਾਈਡ ਤੇ 6 ਵਿਦਿਆਰਥਣਾਂ ਸਣੇ 24 ਵਿਦਿਆਰਥੀ ਲਾਰਜੀ ਪਣਬਿਜਲੀ ਪਰਿਯੋਜਨਾ ਦੇ ਅਧਿਕਾਰੀਆਂ ਵਲੋਂ ਪੰਡੋਹ ਡੈਮ ਤੋਂ ਅਚਾਨਕ ਪਾਣੀ ਛੱਡੇ ਜਾਣ ਕਾਰਨ ਰੁੜ੍ਹ ਗਏ ਸਨ। ਇਸ ਤੋਂ ਬਾਅਦ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਰਹੀ ਤੇ ਅੰਤ ਦੋ ਵਿਦਿਆਰਥਣਾਂ ਦਾਸਾਰੀ ਸ੍ਰੀਨਿਧੀ ਤੇ ਕੇਸਰਲਾ ਰਿਸ਼ਿਤਾ ਰੈੱਡੀ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਇਹ ਮੁਹਿੰਮ ਪੂਰੀ ਹੋ ਗਈ ਹਾਲਾਂਕਿ ਉਨ੍ਹਾਂ ਦੇ ਗਾਈਡ ਪ੍ਰਹਿਲਾਦ ਦੀ ਲਾਸ਼ ਬਰਾਮਦ ਨਹੀਂ ਕੀਤੀ ਜਾ ਸਕੀ। ਪੁਲਿਸ ਅਨੁਸਾਰ ਦੋਨਾਂ ਵਿਦਿਆਰਥਣਾਂ ਦੀਆਂ ਲਾਸ਼ਾਂ ਬੀਤੇ ਕੱਲ੍ਹ ਪਾਣੀ ਦੇ ਉਪਰ ਤੈਰਦੀਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਤਲਾਸ਼ੀ ਦਲ ਨੇ ਉਨ੍ਹਾਂ ਨੂੰ ਬਾਹਰ ਕੱਢ ਲਿਆ।

WRITTEN BY