Skip to content
Independent perspectives. Global stories.
BREAKING

ਪਨੇਸ਼ੀਆ ਵਰਕਰਾਂ ਨਾਲ ਧੱਕੇਸ਼ਾਹੀ ਦਾ ਮਾਮਲਾ ਸੰਸਦ ‘ਚ ਉਠਾਵਾਂਗਾ : ਡਾ: ਗਾਂਧੀ

Share this story

Page-1_10 ਡੇਰਾਬੱਸੀ, 21 ਜੁਲਾਈ (ਪੀ. ਟੀ)- ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਲਾਲੜੂ ਸਥਿਤ ਪਨੇਸ਼ੀਆ ਫੈਕਟਰੀ ਦੇ ਵਰਕਰਾਂ ਦੇ ਨਾਲ ਹੋ ਰਹੀ ਸ਼ਰੇਆਮ ਧੱਕੇਸ਼ਾਹੀ ਦਾ ਮਾਮਲਾ ਉਹ ਸੰਸਦ ‘ਚ ਪੂਰੇ ਜ਼ੋਰ-ਸ਼ੋਰ ਨਾਲ ਉਠਾਉਣਗੇ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋਂ ਤਹਿਸੀਲ ਕੰਪਲੈਕਸ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਡਾ: ਗਾਂਧੀ ਨੇ ਕਿਹਾ ਕਿ ਹਲਕਾ ਵਿਧਾਇਕ ਸਮੇਤ ਸੂਬਾ ਸਰਕਾਰ ਨੂੰ ਵੀ ਮਜ਼ਦੂਰ ਹਿੱਤਾਂ ਦੇ ਲਈ ਸੰਘਰਸ਼ ਕਰ ਰਹੇ ਪਨੇਸ਼ੀਆ ਵਰਕਰਾਂ ਦੀ ਅਣਦੇਖੀ ਕਰਨ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਅੰਦੋਲਨ ਦੀ ਅਣਦੇਖੀ ਕਰਨ ਵਾਲੀਆਂ ਹਕੂਮਤਾਂ ਦਾ ਹਮੇਸ਼ਾ ਕ੍ਰਾਂਤੀ ਦੇ ਜ਼ਰੀਏ ਤਖ਼ਤਾ ਪਲਟ ਹੋਇਆ ਹੈ। ਡਾ: ਗਾਂਧੀ ਨੇ

ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਹਰ ਮਹਿਕਮੇ ਵਿੱਚ ਨਿੱਜੀਕਰਨ, ਭਰਤੀਆਂ ਵਿੱਚ ਠੇਕੇਦਾਰੀ ਪ੍ਰਥਾ ਅਪਨਾਉਣ ਦੀ ਜੰਮਕੇ ਆਲੋਚਨਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ: ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ਼ਹਿਰੀ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ।

WRITTEN BY