Skip to content
Independent perspectives. Global stories.
BREAKING

ਹੁੱਡਾ ਸਰਕਾਰ ਨੂੰ ਹਰਿਆਣਾ ਦੇ ਸਿੱਖ ਗੁਰਧਾਮਾਂ ਤੇ ਕਾਬਜ਼ ਨਹੀਂ ਹੋਣ ਦਿਆਂਗੇ : ਜਥੇ: ਅਵਤਾਰ ਸਿੰਘ

Share this story

Page-1_33 ਕੁਰੂਕਸ਼ੇਤਰ 21 ਜੁਲਾਈ  ( ਪੀ. ਟੀ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਕੁਰੂਕਸ਼ੇਤਰ ਪਹੁੰਚ ਕੇ ਹਾਲਤਾਂ ਦਾ ਜਾਇਜਾ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਕਾਂਗਰਸ ਦੀ ਹੁੱਡਾ ਸਰਕਾਰ ਨੂੰ ਹਰਿਆਣੇ ਦੇ ਸਿੱਖ ਗੁਰਧਾਮਾਂ ਤੇ ਕਾਬਜ ਨਹੀਂ ਹੋਣ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਹੁੱਡਾ ਸਰਕਾਰ ਵੱਲੋਂ ਪਾਸ ਕੀਤਾ ਮਨੀ ਬਿੱਲ ਪੂਰੀ ਤਰ•ਾਂ ਅਸਵਿਧਾਨਿਕ ਹੈ ਤੇ ਇਸ ਬਾਰੇ ਕੇਂਦਰ ਦੇ ਅਟਾਰਨੀ ਜਨਰਲ ਨੇ ਆਪਣੀ ਰਾਏ ‘’ਚ ਸਪਸ਼ਟ ਕਿਹਾ ਹੈ ਕਿ ਐਕਟ 1925 ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪੰਜਾਬ,ਹਰਿਆਣ, ਚੰਡੀਗੜ• ਆਦਿ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਵੇਖ ਰਹੀ ਹੈ

। ਅਟਾਰਨੀ ਜਨਰਲ ਦੀ ਰਾਏ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਕੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਤੁਹਾਡੇ ਵੱਲੋਂ ਬਣਾਇਆ ਮਨੀ ਬਿੱਲ ਪੂਰੀ ਤਰ•ਾਂ ਗਲਤ ਹੈ। ਉਨ•ਾਂ ਕਿਹਾ ਕਿ ਆਉਣ ਵਾਲੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਹੁੱਡਾ ਸਰਕਾਰ ਵੱਲੋਂ ਕੁਝ ਸਿੱਖਾਂ ਨੂੰ ਗੁੰਮਰਾਹ ਕਰਕੇ ਮਨੀ ਬਿੱਲ ਪਾਸ ਕੀਤਾ ਹੈ, ਜੋ ਸਰਾਸਰ ਗਲਤ ਹੈ। ਉਨ•ਾਂ ਕਿਹਾ ਕਿ ਇਸ ਮਨੀ ਬਿੱਲ ਮੁਤਾਬਿਕ ਹਰਿਆਣਾ ਦੇ ਇਤਿਹਾਸਕ ਗੁਰਦੁਆਰ ਸਾਹਿਬਾਨ ਤੇ ਉਨ•ਾਂ ਦੀ ਜਾਇਦਾਦ ਮੁਕੰਮਲ ਰੂਪ ਵਿੱਚ ਸਰਕਾਰ ਦੇ ਅਧੀਨ ਹੋ ਜਾਵੇਗੀ, ਜਿਸ ਨੂੰ ਸਿੱਖ ਕੌਮ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ। ਉਨ•ਾਂ ਕਿਹਾ ਕਿ ਸਿੱਖ ਕੌਮ ਕਿਸੇ ਵੀ ਕੀਮਤ ਤੇ ਹਰਿਆਣਾ ਸਰਕਾਰ ਦੀ ਇਸ ਆਪਹੁਦਰੀ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ•ਾਂ ਕਿਹਾ ਕਿ ਵੱਡੀਆਂ ਸ਼ਹਾਦਤਾਂ ਦੇਣ ਉਪਰੰਤ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਂਗਰਸ ਵੱਲੋਂ ਹੁੱਡਾ ਸਰਕਾਰ ਰਾਹੀਂ ਤੋੜਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜੋ ਸਿਰੇ ਨਹੀਂ ਚੜ•ਨ ਦਿੱਤੇ ਜਾਣਗੇ।
ਪੱਤਰਕਾਰ ਵਾਰਤਾ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਉਸ ਸਮੇਂ ਗਾਂਧੀ ਜੀ ਨੇ ਕਿਹਾ ਸੀ ਕਿ ਅਜਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ। ਉਨ•ਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੋਂ ਇਲਾਵਾ ਤਕਰੀਬਨ 125 ਸਕੂਲ/ਕਾਲਜ ਚਲਾ ਰਹੀ ਹੈ। ਉਨ•ਾਂ ਕਿਹਾ ਕਿ ਸ਼ਾਹਬਾਦ ਮਾਰਕੰਡਾ ਵਿਖੇ ਵੀ ਮੀਰੀ-ਪੀਰੀ ਮੈਡੀਕਲ ਕਾਲਜ ਬਣਾਇਆ ਗਿਆ ਹੈ ਜਿਸ ਨੂੰ ਹੁੱਡਾ ਸਰਕਾਰ ਵੱਲੋਂ ਜਾਣਬੁੱਝ ਕੇ ਐਨ.ਓ.ਸੀ. ਨਹੀਂ ਦਿੱਤੀ ਗਈ, ਜਿਸ ਕਰਕੇ ਕਰੋੜਾ ਰੁਪਏ ਦੀ ਲਾਗਤ ਨਾਲ ਬਣਿਆ ਇਹ ਕਾਲਜ ਅੱਧ ਵਿਚਾਲੇ ਹੀ ਲਟਕਿਆ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ ਉਨ•ਾਂ ਕਿਹਾ ਕਿ ਸੂਬੇ ਦਾ ਰਾਜਪਾਲ ਕੇਂਦਰ ਦਾ ਨੁਮਾਇੰਦਾ ਹੁੰਦਾ ਹੈ ਪ੍ਰੰਤੂ ਹਰਿਆਣਾ ਰਾਜਪਾਲ ਤੇ ਚੀਫ ਸਕੱਤਰ ਨੇ ਇੱਕ ਤਰਫਾ ਰੋਲ ਕਰਦਿਆਂ ਗੈਰ ਸਵਿਧਾਨਕ ਮਨੀ ਬਿੱਲ ਪਾਸ ਕਰਨ ਵਿੱਚ ਹੁੱਡਾ ਸਰਕਾਰ ਦੀ ਮਦਦ ਕੀਤੀ ਹੈ ਤੇ ਕੇਂਦਰ ਸਰਕਾਰ ਵੱਲੋਂ ਲਿਖੇ ਪੱਤਰ ਦਾ ਵੀ ਮਜਾਕ ਉਡਾਇਆ ਹੈ, ਜਿਸ ਕਰਕੇ ਇਨ•ਾਂ ਦੋਹਾਂ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।
ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ਦੀ ਹੁੱਡਾ ਸਰਕਾਰ ਵਾਂਗ ਜਲਦਬਾਜੀ ਨਹੀਂ ਕਰਦੀ ਤੇ ਉਹ ਸੁਹਿਰਦਤਾ ਨਾਲ ਇਸ ਬਿੱਲ ਸਬੰਧੀ ਕਾਰਵਾਈ ਕਰੇਗੀ। ਪੱਤਰਕਾਰਾਂ ਵੱਲੋਂ ਅਗਲੀ ਰਣਨੀਤੀ ਬਾਰੇ ਪੁੱਛੇ ਜਾਣ ਤੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 27 ਜੁਲਾਈ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਬੁਲਾਇਆ ਗਿਆ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਸਬੰਧੀ ਅਗਲਾ ਪ੍ਰੋਗਰਾਮ ਉਲੀਕੇਗੀ। ਉਨ•ਾਂ ਕਿਹਾ ਕਿ ਜੇਕਰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਵਿੱਚ ਦਖਲਅੰਦਾਜੀ ਕਰਦਿਆਂ ਸਰਕਾਰ ਤੇ ਉਸ ਦੇ ਪਿਠੂਆਂ ਨੇ ਕਬਜੇ ਕਰਨ ਦੀ ਕੋਸ਼ਿਸ਼ ਕੀਤਾ ਤਾਂ ਇਸ ਸਮੇਂ ਨਿਕਲਣ ਵਾਲੇ ਸਿੱਟਿਆਂ ਲਈ ਹਰਿਆਣਾ ਦੀ ਹੁੱਡਾ ਸਰਕਾਰ ਪੂਰੀ ਤਰ•ਾਂ ਜਿੰਮੇਵਾਰ ਹੋਵੇਗੀ। ਉਨ•ਾਂ ਕਿਹਾ ਕਿ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹਨ, ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਉਥੇ ਨਹੀਂ ਜਾਂਦੇ, ਸਿੱਖੀ ਦੇ ਉ¤ਲਟ ਕੰਮ ਕਰਦੇ ਹਨ ਉਨ•ਾਂ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾ ਮਿਲਦੀ ਹੈ ਤੇ ਜਿੰਨ•ਾਂ ਨੂੰ ਸ੍ਰੀ ਅਕਾਲ ਸਾਹਿਬ ਨੇ ਸਿੱਖੀ ਤੋਂ ਖਾਰਜ ਕੀਤਾ ਹੋਵੇ ਉਨ•ਾਂ ਲੋਕਾਂ ਨਾਲ ਸਿੱਖ ਪ੍ਰੰਪਰਾਵਾਂ ਅਨੁਸਾਰ ਰੋਟੀ,ਬੇਟੀ ਤੇ ਸਿਆਸੀ ਸਾਂਝ ਨਹੀਂ ਰੱਖੀ ਜਾ ਸਕਦੀ।
ਜਿਹੜੇ ਲੋਕ ਫਿਰ ਵੀ ਇਸ ਤਰ•ਾਂ ਕਰਦੇ ਹਨ, ਸ੍ਰੀ ਅਕਾਲ ਤਖਤ ਸਾਹਿਬ ਉਨ•ਾਂ ਤੇ ਵੀ ਨਿਗ•ਾ ਰੱਖਦਾ ਹੈ। ਉਨ•ਾਂ ਇੱਕ ਵਾਰ ਫੇਰ ਦੁਹਰਾਇਆ ਕਿ ਹਰਿਆਣਾ ਸਰਕਾਰ ਵੱਲੋਂ ਪਾਸ ਕੀਤਾ ਮਨੀ ਬਿੱਲ ਪੂਰੀ ਤਰ•ਾਂ ਗੈਰ ਸਵਿਧਾਨਿਕ ਤੇ ਸਿੱਖ ਇਸ ਨੂੰ ਬਿਲਕੁਲ ਸਵੀਕਾਰ ਨਹੀਂ ਕਰਦੇ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵਾਂਗ ਹੀ ਸਿੱਖ ਗੁਰਧਾਮਾਂ ਦਾ ਪ੍ਰਬੰਧ ਨਿਰੰਤਰ ਕਰ ਰਹੀ ਹੈ ਤੇ ਕਰਦੀ ਰਹੇਗੀ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਨੀਅਰ ਮੀਤ ਪ੍ਰਧਾਨ ਸ.ਰਘੂਜੀਤ ਸਿੰਘ ਵਿਰਕ, ਸ੍ਰ: ਗੁਰਬਚਨ ਸਿੰਘ ਕਰਮੂਵਾਲ ਤੇ ਸ.ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ, ਵਿਧਾਇਕ ਸ੍ਰ: ਦੀਦਾਰ ਸਿੰਘ ਭੱਟੀ, ਸ੍ਰ: ਜਸਮੇਰ ਸਿੰਘ ਲਾਛੜੂ, ਸ੍ਰ: ਸਤਵਿੰਦਰ ਸਿੰਘ ਟੌਹੜਾ, ਸ੍ਰ: ਜਰਨੈਲ ਸਿੰਘ ਕਰਤਾਰਪੁਰ, ਸ੍ਰ: ਲਾਭ ਸਿੰਘ ਦੇਵੀਨਗਰ, ਸ੍ਰ: ਨਿਰਮਲ ਸਿੰਘ ਹਰਿਆਊ, ਸ੍ਰ: ਹਰਭਜਨ ਸਿੰਘ ਮਸਾਨਾ, ਸ੍ਰ: ਬਲਦੇਵ ਸਿੰਘ ਖਾਲਸਾ, ਸ੍ਰ: ਜਗਸ਼ੀਰ ਸਿੰਘ ਮਾਂਗੇਆਣਾ, ਬੀਬੀ ਕੁਲਦੀਪ ਕੌਰ ਟੌਹੜਾ ਤੇ ਬੀਬੀ ਕੁਲਦੀਪ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ: ਪਰਮਜੀਤ ਸਿੰਘ ਸਰੋਆ ਤੇ ਸ੍ਰ: ਹਰਭਜਨ ਸਿੰਘ ਮਨਾਵਾਂ ਐਡੀਸ਼ਨਲ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ੍ਰ: ਫੋਜਿੰਦਰ ਸਿੰਘ ਮੁਖਮੈਲਪੁਰ ਜ਼ਿਲਾ ਪ੍ਰਧਾਨ, ਸ੍ਰ: ਜਗਜੀਤ ਸਿੰਘ ਕੋਹਲੀ, ਸ੍ਰ: ਤਜਿੰਦਰਪਾਲ ਸਿੰਘ, ਸ੍ਰ: ਸੁਰਿੰਦਰ ਸਿੰਘ ਅਬੋਲਵਾਲ, ਸ੍ਰ: ਸ਼ਰਨਜੀਤ ਸਿੰਘ ਸੋਥਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ੍ਰ: ਸੁਖਬੀਰ ਸਿੰਘ ਮਾਂਡੀ ਮਹਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ,  ਬੀਬੀ ਅਮਰਜੀਤ ਕੌਰ, ਬੀਬੀ ਕਰਤਾਰ ਕੌਰ ਸਾਬਕਾ ਮੈਂਬਰ, ਸ੍ਰ: ਜੋਗਿੰਦਰ ਸਿੰਘ ਅਹਿਰਵਾਂ, ਸ੍ਰ: ਕਵਲਜੀਤ ਸਿੰਘ ਅਜਰਾਣਾ, ਜਸਪਾਲ ਸਿੰਘ ਕਲਿਆਣ, ਸ੍ਰ: ਧਰਮ ਸਿੰਘ ਧਾਰੋਕੀ, ਸ੍ਰ: ਸੁਖਬੀਰ ਸਿੰਘ ਅਬਲੋਵਾਲ, ਸ੍ਰ: ਹਰਜਿੰਦਰ ਸਿੰਘ ਬਲੋਵਲ ਚੇਅਰਮੈਨ, ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇ: ਬਾਬਾ ਸ਼ੇਰ ਸਿੰਘ ਮੁੱਖੀ ਦਸ਼ਮੇਸ਼ ਤਰਨਾ ਦਲ ਲੁਧਿਆਣਾ, ਬਾਬਾ ਤਰਸੇਮ ਸਿੰਘ ਤਰਨਾਦਲ, ਜਥੇ: ਸਤਨਾਮ ਸਿੰਘ , ਬਾਬਾ ਬਲਦੇਵ ਸਿੰਘ, ਬਾਬਾ ਜੀਵਨ ਸਿੰਘ, ਬਾਬਾ ਮੋਹਣ ਸਿੰਘ, ਬਾਬਾ ਰਘੁਬੀਰ ਸਿੰਘ ਤਰਨਾ ਦਲ, ਬਾਬਾ ਚਤਰ ਸਿੰਘ, ਬਾਬਾ ਜਸਪਾਲ ਸਿੰਘ ਮੁਕਤਸਰ, ਸ੍ਰ: ਕੰਵਲਜੀਤ ਸਿੰਘ ਅਜਰਾਨਾ, ਸ੍ਰ: ਗੁਰਚਰਨ ਸਿੰਘ ਖਾਲਸਾ ਪ੍ਰਧਾਨ ਬੈਕੁੰਠ ਧਾਮ, ਜਥੇ: ਮਲਕੀਤ ਸਿੰਘ ਗਗੜਪੁਰ, ਜਸਬੀਰ ਸਿੰਘ ਵੜੈਚ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਮਸਤਗੜ•, ਲਖਵਿੰਦਰ ਸਿੰਘ, ਹਰਜੀਤ ਸਿੰਘ, ਹਰਵਿੰਦਰ ਸਿੰਘ, ਲਖਬੀਰ ਸਿੰਘ, ਅਜੈਬ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

WRITTEN BY