Skip to content
Independent perspectives. Global stories.
BREAKING

ਭਾਜਪਾ ਦਿੱਲੀ ’ਚ ਵਿਧਾਨ ਸਭਾ ਚੋਣਾਂ ਲਈ ਤਿਆਰ

Share this story

Page-1_10 ਨਵੀਂ ਦਿੱਲੀ, 20 ਜੁਲਾਈ (ਪੀ. ਟੀ)- ਦਿੱਲੀ ਭਾਜਪਾ ਦੇ ਪ੍ਰਧਾਨ ਸਤੀਸ਼ ਉਪਾਧਿਆਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇਤਾਵਾਂ ਦੇ ‘ਚ ਦਿੱਲੀ ‘ਚ ਚੱਲ ਰਹੀ ਸਿਆਸੀ ਹਲਚਲ, ਸਰਕਾਰ ਬਣਾਉਣ ਜਾਂ ਨਾ ਬਣਾਉਣ ਤੇ ਦਿੱਲੀ ‘ਚ ਚੋਣ ਕਰਾਉਣ ਦੇ ਮੁੱਦੇ ‘ਤੇ ਗੱਲਬਾਤ ਹੋਈ। ਨਾਲ ਹੀ ਉਪਾਧਿਆਏ ਨੇ ਰਾਜਨਾਥ ਸਿੰਘ ਨੂੰ ਦਿੱਲੀ ‘ਚ ਸਰਕਾਰ ਬਣਾਉਣ ਦੇ ਮੁੱਦੇ ‘ਤੇ ਜਾਰੀ ਸਿਆਸੀ ਦੰਗਲ ਦੀ ਵੀ ਜਾਣਕਾਰੀ ਦਿੱਤੀ। ਬੈਠਕ ਤੋਂ ਬਾਅਦ ਦਿੱਲੀ ਭਾਜਪਾ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਭਾਜਪਾ ਚੋਣ ਲਈ ਵੀ ਤਿਆਰ ਹੈ ਤੇ ਜੇਕਰ ਕਿਸੇ ਹੋਰ ਸੰਵਿਧਾਨਕ ਤਰੀਕੇ ਨਾਲ ਸਰਕਾਰ ਬਣਦੀ ਹੈ ਤਾਂ ਉਸਦੇ ਲਈ ਵੀ ਅਸੀ ਤਿਆਰ ਹਾਂ।

WRITTEN BY