Skip to content
Independent perspectives. Global stories.
BREAKING

ਆਸਟ੍ਰੇਲੀਆ ’ਚ ਭਾਰਤੀ ਨੌਜਵਾਨ ਦੀ ਮੌਤ

Share this story

Page-1_16

ਮੈਲਬੌਰਨ, 20 ਜੁਲਾਈ (ਪੀ. ਟੀ)- ਪੰਜਾਬ ਤੋਂ ਇਥੇ ਪੜ੍ਹਨ ਆਏ ਨੌਜਵਾਨ ਪਿਛਲੇ ਹਫ਼ਤੇ ਖੁਦਕੁਸ਼ੀ ਕਰ ਲਈ ਹੈ। ਜਤਿੰਦਰ ਕੁਮਾਰ 28 ਸਾਲ ਜੋ ਕਿ ਫਗਵਾੜਾ ਨਾਲ ਸੰਬੰਧਿਤ ਸੀ, ਬਾਰੇ ਉਸ ਦੇ ਇਥੇ ਰਹਿੰਦੇ ਦੋਸਤਾਂ ਨੂੰ ਫ਼ੋਨ ਆਇਆ ਕਿ ਉਸ ਦੀ ਮ੍ਰਿਤਕ ਦੇਹ ਵਿਕਟੋਰੀਆ ਪੁਲਿਸ ਦੇ ਕਬਜ਼ੇ ‘ਚ ਹੈ। ਜਤਿੰਦਰ ਕੁਮਾਰ ਇਥੇ 2008 ‘ਚ ਪੜ੍ਹਨ ਲਈ ਆਇਆ ਸੀ ਅਤੇ ਕਾਫ਼ੀ ਸਮੇਂ ਤੋਂ ਪੜ੍ਹਾਈ ਛੱਡ ਕੇ ਬਿਨਾਂ ਵੀਜ਼ੇ ਤੋਂ ਹੀ ਇਥੇ ਰਹਿ ਰਿਹਾ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਭਾਰਤੀ ਕੌਂਸਲੇਟ ਮੈਲਬੌਰਨ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ‘ਚ ਕੋਈ ਵੀ ਮਦਦ ਨਹੀਂ ਕਰ ਸਕਦਾ ਕਿਉਂਕਿ ਉਹ ਵਿਦਿਆਰਥੀ ਵੀਜ਼ੇ ਜਾਂ ਕਿਸੇ ਹੋਰ ਵੀਜ਼ੇ ‘ਤੇ ਨਹੀਂ ਸੀ। ਉਸ ਦੇ ਮਿੱਤਰ ਉਸ ਦੀ ਦੇਹ ਨੂੰ ਭਾਰਤ ਭੇਜਣ ਲਈ ਧਾਰਮਿਕ ਸੰਸਥਾਵਾਂ ਦੀ ਮਦਦ ਲੈ ਰਹੇ ਹਨ।

 

WRITTEN BY