ਪਟਨਾ, 20 ਜੁਲਾਈ (ਪੀ. ਟੀ)- ਬਿਹਾਰ ਵਿਧਾਨਸਭਾ ਦੀਆਂ ਖਾਲੀ 10 ਸੀਟਾਂ ਲਈ ਉਪਚੋਣ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਮਤਦਾਨ 21 ਅਗਸਤ ਨੂੰ ਜਦੋਂ ਕਿ ਮਤਗਣਨਾ 25 ਅਗਸਤ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਉਪਚੋਣ ਦੀ ਸਮਾਂ ਸਾਰਣੀ ਜਾਰੀ ਕਰ ਦਿੱਤੀ। ਨਾਲ ਹੀ ਇਨ੍ਹਾਂ ਵਿਧਾਨਸਭਾ ਖੇਤਰਾਂ ‘ਚ ਚੋਣ ਜ਼ਾਬਤਾ ਤੱਤਕਾਲ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ। ਉਮੀਦਵਾਰਾਂ ਦੇ ਨਾਮਾਂਕਨ ਦੀ ਅੰਤਿਮ ਤਾਰੀਖ ਦੋ ਅਗਸਤ ਨਿਰਧਾਰਤ ਕੀਤੀ ਗਈ ਹੈ। ਨਾਮਾਂਕਨ ਪੱਤਰਾਂ ਦੀ ਜਾਂਚ ਚਾਰ ਅਗਸਤ ਨੂੰ ਜਦੋਂ ਕਿ ਨਾਮ ਵਾਪਸੀ ਦੀ ਅੰਤਿਮ ਤਾਰੀਖ ਛੇ ਅਗਸਤ ਹੈ।



