ਚੰਡੀਗੜ੍ਹ, 20 ਜੁਲਾਈ (ਨਾਗਪਾਲ)- ਹਰਿਆਣਾ ਸੂਬੇ ਦੇ ਪੇਂਡੂ ਖੇਤਰਾਂ ‘ਚ ਜਨਮ-ਮੌਤ ਰਜਿਸ਼ਟ੍ਰੇਸ਼ਨ ਦਾ ਕੰਮ ਮੁਢਲੇ ਸਿਹਤ ਕੇਂਦਰਾਂ ‘ਚ ਕੀਤਾ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਪਿੰਡ ਵਾਸੀਆਂ ਨੂੰ ਜਨਮ-ਮੌਤ ਰਜਿਸ਼ਟ੍ਰੇਸ਼ਨ ਲਈ ਪੁਲਿਸ ਥਾਣਿਆਂ ‘ਚ ਜਾਣ ਦੀ ਲੋੜ ਨਹੀਂ ਹੈ ਸਗੋਂ ਮੁਢਲੇ ਸਿਹਤ ਕੇਂਦਰਾਂ ਰਾਹੀਂ ਹੀ ਸਰਟੀਫਿਕੇਟ ਮੁਹੱਈਆ ਕਰਵਾਏ ਜਾਂਦੇ ਹਨ। ਜਨਮ-ਮੌਤ ਰਜਿਸ਼ਟ੍ਰੇਸ਼ਨ ਦੇ ਫਾਰਮ ਆਂਗਨਵਾੜੀ ਵਰਕਰਾਂ, ਸਰਪੰਚਾਂ ਤੇ ਸਿਹਤ ਵਰਕਰਾਂ ਕੋਲ ਮੁਹੱਈਆ ਹਨ ਜਿਨ੍ਹਾਂ ਨੂੰ 21 ਦਿਨ ‘ਚ ਭਰ ਕੇ ਆਗਨਵਾੜੀ ਵਰਕਰਾਂ, ਸਰਪੰਚਾਂ ਸਿਹਤ ਵਰਕਰਾਂ ਨੂੰ ਦੇਣਾ ਹੁੰਦਾ ਹੈ ਜਾਂ ਫਿਰ ਸਿੱਧੇ ਤੌਰ ‘ਤੇ ਇਹ ਫਾਰਮ ਭਰ ਕੇ ਮੁਢਲੇ ਸਿਹਤ ਕੇਂਦਰ ‘ਚ ਵੀ ਜਮਾਂ ਕਰਵਾਏ ਜਾ ਸਕਦੇ ਹਨ।
ਜਨਮ-ਮੌਤ ਰਜਿਸ਼ਟ੍ਰੇਸ਼ਨ ਲਈ ਥਾਣਿਆਂ ’ਚ ਜਾਣ ਦੀ ਲੋੜ ਨਹੀਂ



