Skip to content
Independent perspectives. Global stories.
BREAKING

ਉੱਤਰ ਪ੍ਰਦੇਸ਼ ‘ਚ ਕਾਨੂੰਨ – ਵਿਵਸਥਾ ਦਾ ਰਾਜ ਖ਼ਤਮ ਹੋ ਚੁੱਕਾ ਹੈ: ਉਮਾ ਭਾਰਤੀ

Share this story

ਲਲਿਤਪੁਰ, 20 ਜੁਲਾਈ (ਪੀ. ਟੀ)- ਕੇਂਦਰੀ ਜਲ ਸੰਸਾਧਨ ਵਿਕਾਸ ਮੰਤਰੀ ਉਮਾ ਭਾਰਤੀ ਨੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਮੁਲਜ਼ਮਾਂ ਤੇ ਦੁਰਾਚਾਰੀਆਂ ਦਾ ਬਚਾਅ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਸੂਬੇ ‘ਚ ਕਾਨੂੰਨ ਤੇ ਵਿਵਸਥਾ ਦਾ ਰਾਜ ਖ਼ਤਮ ਹੋ ਚੁੱਕਾ ਹੈ। ਉਮਾ ਨੇ ਕੱਲ੍ਹ ਰਾਤ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕਾਨੂੰਨ ਤੇ ਵਿਵਸਥਾ ਨਾਮ ਦੀ ਕੋਈ ਚੀਜ ਬਚੀ ਹੀ ਨਹੀਂ ਹੈ। ਪ੍ਰਦੇਸ਼ ਸਰਕਾਰ ਮੁਲਜ਼ਮਾਂ ਤੇ ਦੁਰਾਚਾਰੀਆਂ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਬਰ ਜਨਾਹ ਦੇ ਮਾਮਲੇ ‘ਚ ਮੁਲਾਇਮ ਸਿੰਘ ਯਾਦਵ ਦੇ ਬੇਤੁਕੇ ਬਿਆਨ ਨਾਲ ਮੁਲਜ਼ਮਾਂ ਦਾ ਮਨੋਬਲ ਵੱਧ ਗਿਆ ਹੈ।

WRITTEN BY