Skip to content
Independent perspectives. Global stories.
BREAKING

ਨਿਆਰੀ ਸੰਸਥਾ : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ

Share this story

image ਉ¤ਚੇਰੀ ਸਿੱਖਿਆ ਦੇ ਖ਼ੇਤਰ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ• ਸਾਹਿਬ ਦਾ ਪੰਜਾਬ ਅਤੇ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਵਿਚ ਅਹਿਮ ਮੁਕਾਮ ਬਣ ਚੁੱਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਇਮ ਕੀਤੀ ਗਈ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 1 ਸਤੰਬਰ 2008 ਨੂੰ ਰੱਖਿਆ ਸੀ। ਇਸ ਯੂਨੀਵਰਸਿਟੀ ਦਾ ਫੁਰਨਾ ਵੀ ਸ. ਬਾਦਲ ਨੇ ਹੀ ਲਿਆ ਸੀ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਦਿਵਸ ਮੌਕੇ 1 ਸਤੰਬਰ 2004 ਨੂੰ ਉਨ•ਾ ਨੇ ਇਹ ਯੂਨੀਵਰਸਿਟੀ ਕਾਇਮ ਕਰਨ ਦਾ ਐਲਾਨ ਕੀਤਾ। ਇਸ ਵੱਡੇ ਪ੍ਰਾਜੈਕਟ ਨੂੰ ਵਿਕਸਤ ਕਰਨ ਦਾ ਸਿਹਰਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ। ਇਸ ਵੱਡੇ ਸੁਪਨੇ ਨੂੰ ਸਾਕਾਰ ਕਰਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਯੂਨੀਵਰਸਿਟੀ ਦੇ ਚਾਂਸਲਰ ਜੱਥੇਦਾਰ ਅਵਤਾਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਲੱਗਭੱਗ 136.75 ਏਕੜ ਵਿਚ ਫੈਲਿਆ ਇਸ ਯੂਨੀਵਰਸਿਟੀ ਨੂੰ ਖੂਬਸੁਰਤ ਕੈਂਪਸ ਪੂਰੀ ਤਰ•ਾਂ ਪ੍ਰਦੂਸ਼ਣ ਤੋਂ ਮੁਕਤ ਹੈ। ਇਸ ਦੇ ਨੇੜੇ ਹੀ ਸ੍ਰੀ  ਫ਼ਤਹਿਗੜ• ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਅਤੇ ਹੋਰ ਅਹਿਮ ਵਿਦਿਅਕ ਅਦਾਰੇ  ਸਥਿੱਤ ਹੈ। ਚੰਡੀਗੜ• ਅਤੇ ਪਟਿਆਲਾ ਤੋਂ ਨੇੜੇ ਹੋਣ ਕਾਰਣ ਇਹ ਯੂਨੀਵਰਸਿਟੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਯੂਨੀਵਰਸਿਟੀ ਦਾ ਪੂਰਾ ਕੈਂਪਸ ਹਾਈਟੈਕ ਬਣਾਇਆ ਗਿਆ ਹੈ। ਇਸ ਸੰਸਥਾ ਵੱਲੋਂ ਸ਼ੁਰੂ ਕੀਤੇ ਜਾ ਰਹੇ ਕਿੱਤਾਮੁਖੀ, ਤਕਨੀਕੀ ਅਤੇ ਹੁਨਰਮੰਦ ਕੋਰਸਾਂ ਕਾਰਨ ਇਸ ਸੰਸਥਾ ਦੀ ਪ੍ਰਸਿੱਧੀ ਦੂਰ-ਦੁਰਾਡੇ ਖ਼ੇਤਰਾਂ ਤੱਕ ਫ਼ੈਲ ਰਹੀ ਹੈ ਜਿਸ ਕਾਰਨ ਭਵਿੱਖ ਵਿਚ ਇਸ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧੇ ਦੇ ਪੱਕੇ ਆਸਾਰ ਨਜ਼ਰ ਆ ਰਹੇ ਹਨ।  ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਹ ਸੰਸਥਾ

ਸਾਂਸਾਰ ਭਰ ਵਿਚ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੀ ਸੁਯੋਗ ਸਰਪ੍ਰਸਤੀ ਸਦਕਾ ਇਹ ਯੂਨੀਵਰਸਿਟੀ ਵਿਕਾਸ ਦੀਆਂ ਸਿਖ਼ਰਾਂ ਨੂੰ ਛੂਹ ਰਹੀ ਹੈ। ਉਨ•ਾਂ ਦੀ ਅਗਾਂਹਵਧੂ ਅਤੇ ਦੂਰਅੰਦੇਸ਼ੀ ਸੋਚ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਸ਼ਵੀ ਸਿੱਖਿਆ ਦੇ ਹਾਣ ਦਾ ਬਣਾਉਣ ਲਈ ਬਾਹਰਲੀਆਂ ਯੂਨੀਵਰਸਿਟੀਆਂ  ਦਾ ਮੁਕਾਬਲਾ ਕਰ ਰਹੀ ਹੈ। ਯੂਨੀਵਰਸਿਟੀ ਵਿਖੇ ਗਲੋਬਲ ਅਤੇ ਗਲੋਬਲ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰ ਅਤੇ ਬੁੱਧੀਜੀਵੀ ਨਿਰੰਤਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਣ ਲਈ ਬੁਲਾਏ ਜਾਂਦੇ ਹਨ। ਮੌਜੂਦਾ ਸਮੇਂ ਦੌਰਾਨ ਡਾ. ਗੁਰਮੋਹਨ ਸਿੰਘ ਵਾਲੀਆ  ਇਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵਜੋਂ ਸ਼ਾਨਦਾਰ  ਸੇਵਾ ਨਿਭਾਅ ਰਹੇ ਹਨ  ਇਨ•ਾਂ ਦੀ ਸਸ਼ਕਤ ਸ਼ਖ਼ਸੀਅਤ ਸਦਕਾ ਇਸ ਯੂਨੀਵਰਸਿਟੀ ਵਿਚ ਉ¤ਚ ਪੱਧਰ ਦੇ ਕਿੱਤਾ ਮੁਖੀ ਅਤੇ ਹੁਨਰਮੰਦ ਕੋਰਸ ਸ਼ੁਰੂ ਹੋਏ ਹਨ ਜਿਨ•ਾਂ ਸਦਕਾ ਇਹ ਯੂਨੀਵਰਸਿਟੀ ਜਿੱਥੇ ਆਰਥਿਕ ਤੌਰ ’ਤੇ ਮਜ਼ਬੂਤ ਹੋਇਆ ਹੈ ਉ¤ਥੇ ਇਸ ਯੂਨੀਵਰਸਿਟੀ ਨੂੰ ਨਵੀਂ ਨੁਹਾਰ ਵੀ ਪ੍ਰਾਪਤ ਹੋਈ ਹੈ।  ਪ੍ਰਧਾਨ ਜੀ ਅਤੇ ਵਾਇਸ ਚਾਂਸਲਰ  ਸਾਹਿਬ ਦੀ ਸਰਪ੍ਰਸਤੀ ਅਧੀਨ ਕਾਲਜ ਵਿਚ ਮਾਰਕਿਟ ਦੇ ਬਦਲਦੇ ਹਾਲਾਤਾਂ ਅਨੁਸਾਰ ਨਵੇਂ ਕੋਰਸ ਡਿਜ਼ਾਇਨ ਕਰਕੇ ਸ਼ੁਰੂ ਕੀਤੇ ਗਏ ਹਨ। ਯੂਨੀਵਰਸਿਟੀ ਵਿਚ ਇਸ ਸਮੇਂ ਨਵੀਆਂ ਸਿੱਖਿਆ ਨੀਤੀਆਂ ਦੇ ਤਹਿਤ ਅਹਿਮ ਬੈਚੂਲਰ, ਮਾਸਟਰ ਅਤੇ ਡਿਪਲੋਮਾ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ। ਯੂਨੀਵਰਸਿਟੀ ਵਿਚ ਟੈਕਨਾਲੋਜੀ, ਇੰਜੀਨੀਅਰਿੰਗ, ਬੇਸਿਕ ਅਤੇ ਅਪਲਾਇਡ ਸਾਇੰਸ, ਭਾਸ਼ਾਵਾਂ ਅਤੇ ਸਾਹਿਤ, ਕਾਮਰਸ ਅਤੇ ਮੈਨੇਜਮੈਂਟ, ਇਕਨੋਮਿਕਸ, ਸੋਸ਼ਲ ਸਾਇੰਸ, ਪ੍ਰਫਾਰਮਿੰਗ ਆਰਟ, ਐਜੂਕੇਸ਼ਨ ਅਤੇ ਸਪੋਰਟਸ ਸਟੱਡੀਜ਼ ਦੇ ਖੇਤਰ ਵਿਚ ਪੜ•ਾਈ ਕਰਵਾਈ ਜਾ ਰਹੀ ਹੈ। ਕਈ ਕੋਰਸ ਭਾਰਤ ਵਿਚ ਕੀਤੇ ਵੀ ਉਪਲੱਬਧ ਨਹੀਂ ਹਨ। ਯੂਨੀਵਰਸਿਟੀ ਨੇ ਸੰਸਾਰ ਪੱਧਰ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਨਾਲ ਸੰਬੰਧ ਕਾਇਮ ਕਰ ਲਏ ਹਨ। ਯੂਨੀਵਰਸਿਟੀ ਵੱਲੋਂ ਵਿਦਿਆਰਥੀ ’ਚ ਹੁਨਰ ਭਰਨ ਦੇ ਨਾਲ-ਨਾਲ ਪ੍ਰਬੰਧਕੀ ਕੁਸ਼ਲਤਾਵਾਂ, ਵਿਸ਼ਲੇਸ਼ਣਾਤਮਕ ਕੁਸ਼ਲਤਾਵਾਂ ਅਤੇ ਬੋਲਣ ਦੀ ਮੁਹਾਰਤ ਹਾਸਿਲ ਕਰਨ ਅਤੇ ਉਨ•ਾਂ ਅੰਦਰ ਡੂੰਘਾ ਆਤਮ-ਵਿਸ਼ਵਾਸ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ।
ਕਾਲਜ ਤੋਂ ਕੋਰਸ ਕਰਨ ਵਾਲੇ ਵਿਦਿਆਰਥੀ ਕਾਰਪੋਰੇਟ ਸੈਕਟਰ, ਸਰਕਾਰੀ ਖ਼ੇਤਰ ਅਤੇ ਸਮਾਜ ਸੇਵਾ ਦੇ ਖ਼ੇਤਰ ਵਿਚ ਹੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਖ਼ੇਤਰ ਵਿਚ ਆਪਣੇ-ਆਪ ਨੂੰ ਇਕ ਲੀਡਰ ਵਜੋਂ ਸਥਾਪਿਤ ਕਰਨ ਦੇ ਯੋਗ ਹੋ ਜਾਂਦੇ ਹਨ। ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਦੇ ਖ਼ੇਤਰ ਵਿਚ ਤੇਜ਼ੀ ਨਾਲ ਅੱਗੇ ਵਧ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ• ਸਾਹਿਬ ਵਿਚ ਸੈਸ਼ਨ 2014-15 ਤੋਂ ਕਈ ਨਵੇਂ ਅਤੇ ਉ¤ਚ ਪੱਧਰੀ ਕੋਰਸ ਸ਼ੁਰੂ ਕੀਤੇ ਗਏ ਹਨ। ਇਨ•ਾਂ ਕੋਰਸਾਂ ਤਹਿਤ ਪੜ•ਨ ਵਾਲੇ ਵਿਦਿਆਰਥੀ ਇਸ ਤਰੀਕੇ ਨਾਲ ਤਿਆਰ ਕੀਤੇ ਜਾਣਗੇ ਜੋ ਰੋਜ਼ਗਾਰ ਦੇ ਯੋਗ ਬਣ ਸਕਣ।  ਅਧਿਆਪਕ ਵਿਦਿਆਰਥੀਆਂ ਨੂੰ ਪੜ•ਾਉਣਗੇ ਉ¤ਥੇ ਉਦਯੋਗਾਂ ਦੇ ਵਿਸ਼ੇਸ਼ ਮਾਹਿਰ ਵੀ ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਯੂਨੀਵਰਸਿਟੀ ਵਿਚ ਆਉਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰ ਸਮੈਸਟਰ ਵਿਚ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ।  ਇਨ•ਾਂ ਕੋਰਸਾਂ ਦਾ ਮੁਲਾਂਕਣ ਵੀ ਵਿਸ਼ਵੀ ਪੱਧਰ ਦੇ ਤਰੀਕਿਆਂ ਅਨੁਸਾਰ ਰਾਸ਼ਟਰੀ ਹੁਨਰ ਪੈਮਾਨਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਪੜ•ਾਏ ਜਾਣਗੇ।  ਕੋਰਸਾਂ ਦੀ ਫ਼ੀਸ ਲਾਗਤ-ਮਾਤਰ ਹੀ ਹੈ ਅਤੇ  ਵਜ਼ੀਫ਼ਾ ਦੇਣ ਦਾ ਵੀ ਖ਼ਾਸ ਪ੍ਰਬੰਧ ਹੈ। ਯੂਨੀਵਰਸਿਟੀ ਵਿਦਿਆਰਥੀਆਂ ਦੀ  ਸ਼ਖ਼ਸੀਅਤ ਨੂੰ ਸਰਵਪੱਖੀ ਬਨਾਉਣ ਲਈ ਵਿਸ਼ੇਸ਼ ਉਪਰਾਲੇ ਕਰਦੀ ਰਹਿੰਦੀ ਹੈ। ਇਸ ਯੂਨੀਵਰਸਿਟੀ ਦੇ ਵਿਦਿਆਰਥੀ ਖੇਡਾਂ, ਵਿਦਿਅਕ ਅਤੇ ਸਹਿ-ਵਿਦਿਅਕ ਸਰਗਰਮੀਆਂ ਦੇ ਖ਼ੇਤਰ ਵਿਚ ਥਾਂ ਬਣਾ ਰਹੇ ਹਨ।  ਵਾਤਨੁਕੂਲ ਲਾਈਬ੍ਰੇਰੀ ਵਿਚ ਹਜ਼ਾਰਾਂ ਕਿਤਾਬਾਂ ਹਨ, ਸਾਫ਼ਟ ਸਕਿਲਜ਼ ਲੈਬ, ਜਿਮਨੇਜ਼ੀਅਮ, ਕੰਪਿਊਟਰ ਅਤੇ ਸਾਇੰਸ ਲੈਬਜ਼ ਅਤੇ ਸਮਾਰਟ ਕਲਾਸਰੂਮਜ਼ ਹਨ। ਵਿਦਿਆਰਥੀਆਂ ਨੂੰ ਬਹੁਤ ਹੀ ਇਨੋਵੈਟਿਵ ਮੈਥਿਡ ਨਾਲ ਪੜ•ਾਇਆ ਜਾਂਦਾ ਹੈ। ਮਾਹੌਲ ਬਹੁਤ ਹੀ ਅਕਾਦਮਿਕ ਹੋਣ ਕਾਰਣ ਵਿਦਿਆਰਥੀਆਂ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ।
ਯੂਨੀਵਰਸਿਟੀ ਕੋਲ ਆਪਣੀ ਟਰਾਂਸਪੋਰਟ ਸਹੂਲਤ ਹੈ। ਹੋਸਟਲ ਦਾ ਵੀ ਵਿਸ਼ੇਸ਼ ਅਤੇ ਯੋਗ ਪ੍ਰਬੰਧ ਹੈ। ਸਾਰੀਆਂ ਆਉਟਡੋਰ ਅਤੇ ਇੰਨਡੋਰ ਖੇਡਾਂ ਦੀ ਸਹੂਲਤ ਮੌਜੂਦ ਹੈਦੂਰ-ਦੁਰਾਡੇ ਅਤੇ ਪੱਛੜੇ ਇਲਾਕਿਆਂ ਦੀਆਂ ਲੜਕੀਆਂ ਦੀ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਨੂੰ ਮੁੱਖ ਰੱਖ ਕੇ ਹੋਸਟਲ ਸਥਾਪਿਤ ਕੀਤੇ ਗਏ ਹਨ।   ਯੂਨੀਵਰਸਿਟੀ ਦੀ ਫ਼ੈਕਲਟੀ ਦਾ ਵਿਸ਼ਵਾਸ ਹੈ ਕਿ ਨਵਾਂ ਸਿੱਖਣ ਦੀ ਪ੍ਰਕਿਰਿਆ ਕਦੀ ਵੀ ਰੁਕਦੀ ਨਹੀਂ ਅਤੇ ਉਹ ਹਮੇਸ਼ਾਂ ਹੀ ਆਪਣੇ ਮਿਆਰ ਅਤੇ ਗਿਆਨ ਨੂੰ ਬਦਲਦੇ ਵਿਸ਼ਵੀ ਹਾਲਾਤਾਂ ਅਨੁਸਾਰ ਉ¤ਚਾ ਚੁੱਕਦੇ ਰਹਿੰਦੇ ਹਨ। ਇਸ ਯੂਨੀਵਰਸਿਟੀ ਦੇ ਤਕਰੀਬਨ ਸਾਰੇ ਹੀ ਅਧਿਆਪਕ ਖੋਜ ਕਾਰਜ ਨਾਲ ਜੁੜੇ ਹੋਏ ਹਨ ਅਤੇ ਬਹੁਤ ਸਾਰੇ ਅਧਿਆਪਕ ਵਿਦੇਸ਼ਾਂ, ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਪੰਜਾਬ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਵਿਚ ਪੇਪਰ ਪ੍ਰਸਤੁਤ ਕਰ ਚੁੱਕੇ ਹਨ।
ਬਹੁਤ ਸਾਰੇ ਅਧਿਆਪਕਾਂ ਦੀਆਂ ਖੋਜ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਦੇ ਕਈ ਅਧਿਆਪਕ ਅਤੇ ਵਿਦਿਆਰਥੀ ਆਪਣੇ ਖੋਜ-ਕਾਰਜਾਂ ਨੂੰ ਪੇਟੇਂਟ ਕਰਵਾ ਚੁੱਕੇ ਹਨ। ਇਸ ਸੰਸਥਾ ਤੋਂ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀ ਸਿਰਫ਼ ਗਿਆਨ ਨਾਲ ਭਰਪੂਰ ਹੀ ਨਹੀਂ  ਸਗੋਂ ਉਹ ਇਕ ਵਧੀਆ ਨਾਗਰਿਕ ਵਜੋਂ ਵੀ ਸਥਾਪਿਤ ਹੋਣਗੇ। । ਬੇਜੋੜ ਖੋਜ ਅਤੇ ਸਿਖਲਾਈ ਮੌਕਿਆਂ ਕਾਰਣ ਵਿਦਿਆਰਥੀ ਇੱਥੇ ਪੜ•ਣਾ ਮਾਣ ਮਹਿਸੂਸ ਕਰਦੇ ਹਨ।
ਝ ਡਾ. ਪ੍ਰਿਤਪਾਲ ਸਿੰਘ
ਪ੍ਰੋਫੈਸਰ ਅਤੇ ਰਜਿਸਟਰਾਰ,
ਸੰਪਰਕ : 84270-00415

WRITTEN BY