Skip to content
Independent perspectives. Global stories.
BREAKING

ਬਦਾਯੂੰ ਜਬਰ ਜਨਾਹ ਮਾਮਲਾ: ਪੋਸਟਮਾਰਟਮ ਲਈ ਪੀੜਤਾਵਾਂ ਦੀਆਂ ਲਾਸ਼ਾਂ ਕੱਢੇਗੀ ਸੀਬੀਆਈ

Share this story

ਨਵੀਂ ਦਿੱਲੀ, 19 ਜੁਲਾਈ (ਪੀ. ਟੀ) – ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ ਦੋ ਲੜਕੀਆਂ ਦੇ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਤੇ ਉਨ੍ਹਾਂ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਇੱਕ ਚਿਕਿਤਸਾ ਬੋਰਡ ਦਾ ਗਠਨ ਕੀਤਾ ਹੈ ਜੋ ਦੋਵਾਂ ਪੀੜਤਾਵਾਂ ਦੀਆਂ ਲਾਸ਼ਾਂ ਕਬਰਾਂ ਤੋਂ ਬਾਹਰ ਕੱਢੇਗਾ ਤਾਂਕਿ ਨਵੇਂ ਸਿਰੇ ਤੋਂ ਪੋਸਟਮਾਰਟਮ ਕੀਤਾ ਜਾ ਸਕੇ। ਸੀਬੀਆਈ ਨੇ ਪਹਿਲਾਂ ਇਸ ਪਰਿਕ੍ਰਿਆ ਲਈ ਕੱਲ ਦਾ ਸਮਾਂ ਤੈਅ ਕੀਤਾ ਸੀ, ਲੇਕਿਨ ਗੰਗਾ ਨਦੀ ‘ਚ ਪਾਣੀ ਪੱਧਰ ਵੱਧਣ ਦੇ ਕਾਰਨ ਚਿਕਿਤਸਾ ਬੋਰਡ ਨੇ ਲਾਸ਼ਾਂ ਨੂੰ ਅੱਜ ਹੀ ਬਾਹਰ ਕੱਢਣ ਦਾ ਫੈਸਲਾ ਕੀਤਾ। ਸੀਬੀਆਈ ਸੂਤਰਾਂ ਨੇ ਕਿਹਾ ਕਿ ਜਾਂਚ ਏਜੰਸੀ ਨੇ ਕਬਰਾਂ ਦੇ ਨੇੜੇ ਹੀ ਨਵੇਂ ਸਿਰੇ ਤੋਂ ਪੋਸਟਮਾਰਟਮ ਕਰਨ ਲਈ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਜਦੋਂ ਤੱਕ ਕੋਈ ਬਹੁਤ ਜਰੂਰੀ ਵਜ੍ਹਾ ਪੈਦਾ ਨਹੀਂ ਹੁੰਦੀ ਤੱਦ ਤੱਕ ਚਿਕਤਸਾ ਬੋਰਡ ਲਾਸ਼ਾਂ ਦਾ ਪੋਸਟਮਾਰਟਮ ਉਥੇ ਹੀ

ਕਬਰਾਂ ਦੇ ਨੇੜੇ ਹੀ ਕਰੇਗਾ। ਸੂਤਰਾਂ ਨੇ ਕਿਹਾ ਕਿ ਤਿੰਨ ਫੋਰੈਂਸਿਕ ਮਾਹਿਰਾਂ ਦੇ ਦਲ ਨੇ ਸਿਫਾਰਿਸ਼ ਕੀਤੀ ਸੀ ਕਿ ਨਵੇਂ ਸਿਰੇ ਤੋਂ ਪੋਸਟਮਾਰਟਮ ਦੀ ਜ਼ਰੂਰਤ ਹੈ।

WRITTEN BY