Skip to content
Independent perspectives. Global stories.
BREAKING

ਅਦਾਲਤ ਨੇ ‘ਆਪ‘ ਦੇ ਤਿੰਨ ਆਗੂਆਂ ਨੂੰ 2 ਅਗਸਤ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ

Share this story

ਨਵੀਂ ਦਿੱਲੀ, 19 ਜੁਲਾਈ (ਪੀ. ਟੀ)- ਸਥਾਨਕ ਅਦਾਲਤ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਆਗੂਆਂ, ਜਿੰਨ੍ਹਾਂ ‘ਤੇ ਕਾਂਗਰਸੀ ਵਿਧਾਇਕਾਂ ਖਿਲਾਫ਼ ਉਨ੍ਹਾਂ ਦੇ ਇਲਾਕਿਆਂ ‘ਚ ਲੋਕਾਂ ਨੂੰ ਭੜਕਾਉਣ ਅਤੇ ਇਤਰਾਜਯੋਗ ਪੋਸਟਰ ਲਗਾਉਣ ਦਾ ਦੋਸ਼ ਹੈ, ਨੂੰ 2 ਅਗਸਤ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ‘ਆਪ‘ ਦੀ ਦਿੱਲੀ ਇਕਾਈ ਦੇ ਸਕੱਤਰ ਦਲੀਪ ਪਾਂਡੇ, ਰਾਮ ਕੁਮਾਰ ਝਾਅ ਅਤੇ ਜਾਵੇਦ ਅਹਿਮਦ ਨੂੰ ਮੈਟਰੋਪੁਲੀਟਨ ਮੈਜਿਸਟ੍ਰੇਟ ਸ਼ੀਤਲ ਚੌਧਰੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਅਦਾਲਤ ਨੇ ਤਿੰਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਅਦਾਲਤ ਨੇ ਉਨ੍ਹਾਂ ਦੀਆਂ ਜ਼ਮਾਨਤ ਦੀਆਂ ਅਰਜੀਆਂ ਨੂੰ ਵਿਚਾਰ ਅਧੀਨ ਰੱਖ ਲਿਆ।

WRITTEN BY