Skip to content
Independent perspectives. Global stories.
BREAKING

ਮੋਹਨਲਾਲਗੰਜ ਕਾਂਡ: ਮ੍ਰਿਤਕਾ ਦੇ ਬੱਚਿਆਂ ਲਈ ਅਖਿਲੇਸ਼ ਵਲੋਂ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

Share this story

ਲਖਨਊ, 19 ਜੁਲਾਈ (ਪੀ. ਟੀ)- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਮੋਹਨਲਾਲਗੰਜ ਥਾਣਾ ਖੇਤਰ ‘ਚ ਵੀਰਵਾਰ ਇਕ ਔਰਤ ਦੇ ਨਾਲ ਕਥਿਤ ਰੂਪ ਤੋਂ ਜਬਰ ਜਨਾਹ ਕਰਨ ਤੋਂ ਬਾਅਦ ਦਰਦਨਾਕ ਹੱਤਿਆ ਦੇ ਮਾਮਲੇ ‘ਚ ਅੱਜ ਯੂਪੀ ਸਰਕਾਰ ਨੇ ਮੁਆਵਜੇ ਦਾ ਐਲਾਨ ਕੀਤਾ। ਅਧਿਕਾਰੀਆਂ ਨੂੰ ਕੜੀ ਫਟਕਾਰ ਲਗਾਉਂਦੇ ਹੋਏ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਮ੍ਰਿਤਕਾ ਦੇ ਦੋਵਾਂ ਬੱਚਿਆਂ ਲਈ 10 ਲੱਖ ਰੁਪਏ ਦੀ ਆਰਥਕ ਸਹਾਇਤਾ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦੁਖਦ ਤੇ ਮੰਦਭਾਗੀ ਘਟਨਾ ਦੇ ਪ੍ਰਤੀ ਰਾਜ ਸਰਕਾਰ ਅਤਿਅੰਤ ਗੰਭੀਰ ਹੈ। ਅਧਿਕਾਰੀਆਂ ਨੂੰ ਕੜੀ ਫਟਕਾਰ ਲਗਾਉਂਦੇ ਹੋਏ ਅਖਿਲੇਸ਼ ਨੇ ਕਿਹਾ ਕਿ ਇਸ ਘਟਨਾ ਦਾ ਛੇਤੀ ਤੋਂ ਛੇਤੀ ਪਰਦਾਫਾਸ਼ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਈ ਜਾਵੇ।

WRITTEN BY