Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਦੁਆਰਾ ਕਰਵਾਈ ਜਾਣ ਵਾਲੀ ਜਾਂਚ ਬਾਰੇ ਭੰਬਲਭੂਸਾ ਜਾਰੀ

Share this story

ਅੰਮ੍ਰਿਤਸਰ, 20 ਜੁਲਾਈ (ਨਰਿੰਦਰ ਪਾਲ ਸਿੰਘ)- ਪੰਜਾਬ ਪੁਲਿਸ ਦੇ ਬਹੁ ਚਰਚਿੱਤ ਪੁਲਿਸ ਅਫਸਰ ਇਜ਼ਹਾਰ ਆਲਮ ਵਲੋਂ ਸਿੱਖ ਨੌਜੁਆਨਾਂ ਦੇ ਕਰਵਾਏ ਜਾ ਰਹੇ ਧਰਮ ਪਰਿਵਰਤਨ ਬਾਰੇ ਸ਼੍ਰੋਮਣੀ ਕਮੇਟੀ ਦੁਆਰਾ ਕਰਵਾਈ ਜਾਣ ਵਾਲੀ ਜਾਂਚ ਬਾਰੇ ਅੱਜ ਤੀਸਰੇ ਦਿਨ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਰਹੀ। ਇਕ ਪਾਸੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੁਹਰਾਇਆ ਕਿ ਉਨ੍ਹਾਂ ਨੇ ਸਮੁਚੇ ਮਾਮਲੇ ਦੀ ਜਾਂਚ ਸ਼੍ਰੋਮਣੀ   ਧਰਮ ਪ੍ਰਚਾਰ ਕਮੇਟੀ ਨੂੰ ਭੇਜ ਦਿੱਤੀ ਹੈ ਜਦਕਿ ਦੂਸਰੇ ਪਾਸੇ ਧਰਮ ਪ੍ਰਚਾਰ ਕਮੇਟੀ ਅਧਿਕਾਰੀਆਂ ਨੇ ਅਜਿਹੀ ਕਿਸੇ ਵੀ ਜਾਂਚ ਬਾਰੇ ਹੋਏ ਕਿਸੇ ਆਦੇਸ਼ ਤੋਂ ਅਨਜਾਣਤਾ ਪ੍ਰਗਟਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ 18 ਜੁਲਾਈ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਹੇਠਲੇ ਵਫਦ ਵਲੋਂ ਉਨ੍ਹਾਂ ਨੂੰ ਇਜ਼ਹਾਰ ਆਲਮ ਵਲੋਂ ਸਿੱਖ ਨੌਜੁਆਨਾਂ ਦੇ ਕਰਵਾਏ ਗਏ ਧਰਮ ਪ੍ਰੀਵਰਤਣ ਦੇ ਦਸਤਾਵੇਜ਼ਾਂ ਵਿਚ ਬਿਆਨ ਤੇ ਪੇਸ਼ ਕੀਤੇ ਤੱਥਾਂ ਦੀ ਜਾਂਚ ਲਈ ਸਾਰਾ ਮਾਮਲਾ ਧਰਮ ਪ੍ਰਚਾਰ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਪੰਜਾਬ ਵਿਚ ਹੋਈ ਮਸਜਿਦਾਂ ਦੀ ਉਸਾਰੀ ਨਹੀਂ ਹੈ ਬਲਿਕ ਸਿੱਖ ਨੌਜਵਾਨਾਂ ਦੇ ਹੋਏ ਧਰਮ ਪਰਿਵਰਤਨ ਨੂੰ ਲੈਕੇ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਪੜਤਾਲ ਸਮਾਂਬੱਧ ਨਹੀਂ ਕੀਤੀ ਜਾ ਸਕਦੀ ਲੇਕਿਨ ਇਹ ਗੰਭੀਰ ਚਿੰਤਾ ਅਤੇ ਨਾਜ਼ੁਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਜਰੂਰ ਕੀਤੀ ਜਾਵੇਗੀ ਕਿ ਕੀ ਵਾਕਿਆ ਹੀ ਸਿੱਖ ਨੋਜੁਆਨਾਂ ਦਾ ਧਰਮ ਪ੍ਰੀਵਰਤਣ ਹੋਇਆ ਹੈ।ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਵਿਚਕੋਈ ਕਮੀ ਨਹੀ ਹੈ ਲੇਕਿਨ ਇਹ ਸਚਾਈ ਹੈ ਕਿ ਲੋਕ ਹੁਣ ਧਰਮ ਨੂੰ ਤਰਜੀਹ ਦੇਣ ਦੀ ਬਜਾਏ ਆਪਣੇ ਨਿਜੀ ਹਿੱਤਾਂ ਨੂੰ ਤਰਜੀਹ ਦਿੰਦੇ ਹਨ, ਲਾਲਚੀ ਹੋ ਗਏ ਹਨ। ਗਿਆਨੀ ਗੁਰਬਚਨ ਸਿੰਘ ਨੇ ਇੰਕਸ਼ਾਫ ਕੀਤਾ ਕਿ ਮਾਲਵੇ ਤੋਂ ਛੱਪਣ ਵਾਲੇ ਇਕ ਅਖਬਾਰ ‘ਸੱਚ ਕੀ ਬੇਲਾ’ਦੇ ਸੰਪਾਦਕ ਅਣਭੋਲ ਸਿੰਘ ਦੀਵਾਨ ਨੇ ਟੈਲੀਫੂਨ ਕਰਕੇ ਜਰੂਰ ਦੱਸਿਆ ਸੀ ਕਿ ਪੀਰ ਮੁਹੰਮਦ ਦੁਆਰਾ ਪੇਸ਼ ਜਾਣਕਾਰੀ ਦੀ ਜਾਂਚ ਉਨ੍ਹਾਂ ਵੀ ਕੀਤੀ ਹੈ ਲੇਕਿਨ ਕਿਧਰੇ ਵੀ ਧਰਮ ਪ੍ਰੀਵਰਤਣ ਦੀ ਗਲ ਸਾਹਮਣੇ ਨਹੀ ਆਈ । ਸਾਲ 2010 ਵਿਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਪੁਲਿਸ ਦੇ ਕੁਝ ਦਾਗੀ ਅਧਿਕਾਰੀਆਂ ਦੀ ਸੌਪੀ ਗਈ ਲਿਸਟ ਬਾਰੇ ਪੁਛੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੇਵਮੁਕਤੀ ਬਾਅਦਇਜ਼ਹਾਰਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕੀਤੇ ਜਾਣ ਬਾਰੇ ਤਾਂ ਪੰਜਾਬ ਸਰਕਾਰ ਹੀ ਜਵਾਬ ਦੇ ਸਕਦੀ ਹੈ ਜਦਕਿ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ.ਗਿੱਲ ਖਿਲਾਫ ਇਕ ਸਿੱਖ  ਵਜੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਾਰਵਾਈ ਨਾ ਕੀਤੇ ਜਾਣ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਥੇਬੰਦੀ ਵਲੋਂ ਸੌਪੀ ਲਿਸਟ ਸਾਂਝੀ ਸੀ ਲੇਕਿਨ ਉਨ੍ਹਾਂ ਨਾਲ ਹੀ ਕਿਹਾ ਕਿ ਸ੍ਰੀ ਗਿੱਲ ਖਿਲਾਫ ਉਨ੍ਹਾਂ ਪਾਸ ਕਦੈ ਵੀ ਕੋਈ ਅਜੇਹੀ ਸ਼ਿਕਾਇਤ ਨਹੀ ਆਈ।ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ ਸਤਬੀਰਸਿੰਘ ਅੱਜ ਸਵੇਰੇ ਹੀ ਛਤੀਸਗੜ੍ਹ ਲਈ ਰਵਾਨਾ ਹੋਣ ਕਾਰਣ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ ਜਦਕਿ ਦਫਤਰੀ ਅਮਲੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਉਪਰੋਕਤ ਮਾਮਲੇ ਵਿਚ ਕੋਈ ਵੀ ਦਸਤਾਵੇਜ ਜਾਂਚ ਲਈ ਨਹੀ ਪੁਜਾ।

WRITTEN BY