ਫਰੀਦਕੋਟ, 20 ਜੁਲਾਈ (ਗੁਰਪ੍ਰੀਤ ਸਿੰਘ, ਰਣਜੀਤ ਬਿੱਟਾ)-ਫਰੀਦਕੋਟ ਦੀ ਪੀਅਂੈਨਬੀ ਦੀ ਮੇਨ ਬ੍ਰਾਂਚ ਵਿਚੋਂ ਪੈਸੇ ਕਢਵਾਉਣ ਆਏ ਬਲਵੀਰ ਸਿੰਘ ਵਾਸੀ ਪਿੰਡ ਧੂੜਕੋਟ ਦੇ ਬੈਂਕ ਦੇ ਬਾਹਰੋਂ ਬੈਂਕ ਵਿਚੋਂ ਕਢਵਾਏ ਕਰੀਬ 3 ਲੱਖ 55 ਹਜਾਰ ਰੁਪੈ ਚੋਰੀ ਹੋ ਗਏ ।ਬਲਵੀਰ ਸਿੰਗ ਦੇ ਦੱਸਣ ਮੁਤਾਬਕ ਉਸ ਨੇ ਪੰਜਾਬ ਨੈਸਨਲ ਬੈਂਕ ਦੀ ਜੁਬਲੀ ਚੌਕ ਵਾਲੀ ਬ੍ਰਾਂਚ ਵਿਚੋਂ ਆਪਣੇ ਖਾਤੇ ਵਿਚੋਂ 3 ਲੱਖ 55 ਹਜਾਰ ਰੁਪੈ ਕਢਵਾਏ ਸਨ।

ਉਸ ਦਾ ਨਾਲ ਆਇਆ ਹੋਇਆ ਪੋਤਾ ਉਸ ਨੂੰ ਬੈਂਕ ਛੱਡ ਕੇ ਸ਼ਹਿਰ ਕਿਸੇ ਕੰਮ ਚਲਾ ਗਿਆ ਸੀ ਬਲਵੀਰ ਸਿੰਘ ਨੇ ਦੱਸਿਆ ਕਿ ਪੈਸੇ ਕਢਵਾਉਣ ਤੋਂ ਕਰੀਬ ਅੱਧਾ ਘੰਟਾ ਬਆਦ ਤੱਕ ਉਹ ਬੈਂਕ ਵਿਚ ਬੈਠ ਕੇ ਆਪਣੇ ਪੋਤੇ ਦੀ ਉਡੀਕ ਕਰਨ ਲੱਗਾ ਜਦ ਉਸ ਦਾ ਪੋਤਰਾ ਆਇਆ ਤਾਂ ਉਹ ਬੇਂਕ ਵਿਚੋਂ ਬਾਹਰ ਨਿਕਲੇ ਤਾਂ ਬਲਵੀਰ ਸਿੰਘ ਦੇ ਕੱਪੜਿਆਂ ਉਪ ਪਿਛਲੇ ਪਾਸੇ ਕਿਸੇ ਨੇ ਕੁਝ ਛੱਡ ਦਿੱਤਾ ਜਿਸ ਨਾਲ ਉਸ ਦੇ ਕੱਪੜੇ ਗੰਦੇ ਹੋ ਗਏ ਸਨ ਬਲਵੀਰ ਸਿੰਘ ਨੇ ਦੱਸਿਆ ਕਿ ਕਪੜੇ ਸਾਫ ਕਰਨ ਲਈ ਉਹਨਾਂ ਬੈਂਕ ਦੇ ਬਾਹਰ ਨੇੜਲੀ ਦੁਕਾਨ ਤੇ ਲੱਗੇ ਨਲਕੇ ਤੋਂ ਪਾਚਣੀ ਨਾਲ ਕੱਪੜੇ ਸਾਫ ਕਰਨ ਲੱਗੇ ਅਤੇ ਪੈਸਿਆ ਵਾਲਾ ਥੈਲਾ ਦੁਕਾਨ ਦੀਆਂ ਪੌੜੀਆਂ ਤੇ ਰੱਖ ਦਿੱਤਾ।ਜਦ ਕੱਪੜੇ ਸਾਫ ਕਰਨ ਤੋਂ ਬਾਅਦ ਮੁੜ ਕੇ ਦੇਖਿਆ ਤਾਂ ਪੈਸਿਆਂ ਵਾਲਾ ਥੈਲਾ ਉਥੇ ਨਹੀ ਸੀ ।ਦੱਸਣਯੋਗ ਹੈ ਕਿ ਫਰੀਦਕੋਟ ਵਿਚ ਪਿਛਲੇ ਕਰੀਬ ਇੱਕ ਸਾਲ ਵਿਚ ਇਸੇ ਏਰੀਏ ਵਿਚ ਬੈਂਕ ਦੇ ਸਾਹਮਣਿਉਂ ਪੈਸੇ ਚੋਰੀ ਦੀ ਇਹ ਦੂਜੀ ਘਟਣਾਂ ਹੈ ।ਇਸ ਸੰਬੰਧੀ ਮੌਕੇ ਤੇ ਜਾਂਚ ਕਰਨ ਆਏ ਪੁਲਿਸ ਅਧਿਕਾਰੀ ਡੀਐਸਪੀ ਜਸਵਿੰਦਰਪਾਲ ਸ਼ਰਮਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਇਹ ਕਹਿੰਦੇ ਹੋਏ ਚਲੇ ਗਏ ਕਿ ਅਸੀ ਕੁਝ ਨਹੀਂ ਕਹਿ ਸਕਦੇ।ਸੋਚਣ ਵਾਲੀ ਗੱਲ ਹੈ ਕਿ ਜੇਕਰ ਪੁਲਿਸ ਅਧਿਕਾਰੀ ਇਸੇ ਤਰਾਂ ਕੁਝ ਵੀ ਦੱਸਜ਼ ਤੋਂ ਭੱਜਣਗੇ ਤਾਂ ਦਾਲ ਵਿਚ ਜਰੂਰ ਕੁਝ ਕਾਲਾ ਹੋਵੇਗਾ।
ਫਰੀਦਕੋਟ ਵਿੱਚ ਬੈਂਕ ਦੇ ਬਾਹਰੋਂ ਬਜ਼ੁਰਗ ਤੋਂ ਸਾਢੇ 3 ਲੱਖ ਦੀ ਲੁੱਟ



