Skip to content
Independent perspectives. Global stories.
BREAKING

ਸਿੱਖਾਂ ਵੱਲੋਂ ਪਾਕਿਸਤਾਨੀ ਸੰਸਦ ਵਿਚ ਦਾਖ਼ਲ ਹੋਣ ਦਾ ਮਾਮਲਾ ਗਰਮ

Share this story

ਇਸਲਾਮਾਬਾਦ, 18 ਜੁਲਾਈ (ਪੀ. ਟੀ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਗੁਰੂ ਗ੍ਰੰਥ ਸਾਹਿਬ ਸਾੜੇ ਜਾਣ ਤੋਂ ਗੁੱਸੇ ਸਿੱਖਾਂ ਵੱਲੋਂ ਬੀਤੇ ਮਈ ਮਹੀਨੇ ‘ਚ ਦੇਸ਼ ਦੀ ਸੰਸਦ ਵਿਚ ਦਾਖ਼ਲ ਹੋਣ ਦੀ ਘਟਨਾ ਦੀ ਪੜਤਾਲ ਲਈ ਕਾਇਮ ਕੀਤੀ ਗਈ ਨਿਆਂਇਕ ਕਮੇਟੀ ਨੇ ਇਸ ਘਟਨਾਕ੍ਰਮ ਲਈ ਪੁਲਿਸ ਅਤੇ ਇਸਲਾਬਾਦ ਦੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਜ਼ਿਲਾ ਅਤੇ ਸੈਸ਼ਨ ਜੱਜ ਰਾਜਾ ਜਵਾਦ ਅੱਬਾਸ ਹਸਨ ਨੇ ਮੁੱਢਲੀ ਪੜਤਾਲ ਵਿਚ ਪਾਇਆ ਕਿ ਵਧੀਕ ਜ਼ਿਲਾ ਕਮਿਸ਼ਨਰ ਅਬਦੁਲ ਸੱਤਾਰ ਇਸਾਨੀ ਨੇ ਕੌਮੀ ਰਾਜਧਾਨੀ ਵਿਚ ਧਾਰਾ 144 ਲੱਗੀ ਹੋਣ ਦੇ ਬਾਵਜੂਦ ਸਿੱਖਾਂ ਦੀ ਸ਼ਮੂਲੀਅਤ ਵਾਲੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੀ ਰੈਲੀ ਨੂੰ ਇਜਾਜ਼ਤ ਦੇ ਦਿਤੀ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ‘ਤੇ ਪੁਲਿਸ ਦੀ ਤਾਇਨਾਤੀ ਦੇ ਬਾਵਜੂਦ ਉਹ ਮੁਜ਼ਾਹਰਾਕਾਰੀਆਂ ਨੂੰ ਸੰਸਦ ਵੱਲ ਵਧਣ ਤੋਂ ਰੋਕਣ ਵਿਚ ਅਸਫ਼ਲ ਰਹੀ।ਜਾਂਚ ਰੀਪੋਰਟ ਵਿਚ ਕਿਹਾ ਗਿਆ ਕਿ ਰੈਡ ਜ਼ੋਨ ਵਿਚ ਦਾਖ਼ਲ ਹੋਏ ਮੁਜ਼ਾਹਰਾਕਾਰੀਆਂ ਨੂੰ ਰੋਕਣ ਵਿਚ ਪੁਲਿਸ ਅਧਿਕਾਰੀ ਅਸਫ਼ਲ ਰਹੇ। ਰੀਪੋਰਟ ਵਿਚ ਘਟਨਾਕ੍ਰਮ ਲਈ ਦੀ ਜ਼ਿੰਮੇਵਾਰੀ ਐਸ.ਪੀ. (ਸਿਟੀ) ਮੁਸਤਾਨਸਰ ਫ਼ਿਰੋਜ਼ ਸਿਰ ਮੜ ਦਿਤੀ ਗਈ ਜੋ ਮੌਕੇ ‘ਤੇ ਹਾਜ਼ਰ ਸਨ।

WRITTEN BY