Skip to content
Independent perspectives. Global stories.
BREAKING

ਯੂਕਰੇਨ ਨੇੜੇ ਬਾਗੀਆਂ ਨੇ ਡੇਗਿਆ ਮਲੇਸ਼ੀਆ ਦਾ ਜਹਾਜ਼ – 298 ਯਾਤਰੀਆਂ ਦੀ ਮੋਤ

Share this story

ਆਧੁਨਿਕ ਮਿਜ਼ਾਈਲ ਨਾਲ ਤਬਾਹ ਕੀਤਾ ਗਿਆ ਜਹਾਜ਼
Page-1_09 ਕੁਆਲਾਲੰਪੁਰ,18 ਜੁਲਾਈ (ਪੀ. ਟੀ)- ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਪੂਰਬੀ ਯੁਕਰੇਨ ਉਪਰ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਨੂੰ ਰੂਸ-ਪੱਖੀ ਬਾਗੀਆਂ ਨੇ ਆਧੁਨਿਕ ਮਿਜ਼ਾਈਲ ਨਾਲ ਨਸ਼ਟ ਕੀਤਾ ਹੈ ਜਿਸ ‘ਚ ਸਵਾਰ ਸਾਰੇ 298 ਯਾਤਰੀ ਮਾਰੇ ਗਏ ਸਨ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਿੰਨੀ ਛੇਤੀ ਹੋ ਸਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। ਨਜੀਬ ਨੇ ਅੱਜ ਕਿਹਾ ਹੈ ਕਿ ‘‘ਪਹਿਲਾਂ ਹੀ ਮਲੇਸ਼ੀਆ ਲਈ ਦੁੱਖਦਾਈ ਸਾਲ ‘ਚ ਇਹ ਇਕ ਦੁੱਖਦਾਇਕ ਦਿਨ ਹੈ ਪਰੰਤੂ ਇਸ ਦੁੱਖ ਦੀ ਘੜੀ ਅਸੀਂ ਸਾਰੇ ਇਕ ਹਾਂ।‘‘ ਬੋਇੰਗ 777 ਅਮਸਟਰਡਮ ਤੋਂ ਕੁਆਲਾਲੰਪੁਰ ਆ ਰਿਹਾ ਸੀ ਤੇ ਘਟਨਾ ਸਮੇਂ ਜਹਾਜ਼ ਦੇ ਮੁਸ਼ਕਿਲ ਵਿਚ ਫਸੇ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਸਨ।

ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਨੂੰ ਗਿਣਮਿਥਕੇ ਨਿਸ਼ਾਨਾ ਬਣਾਇਆ ਗਿਆ ਹੈ ਜਾਂ ਗਲਤੀ ਨਾਲ ਜਹਾਜ਼ ਮਿਜ਼ਾਈਲ ਦੀ ਮਾਰ ਹੇਠ ਆਇਆ ਹੈ। ਨਜੀਬ ਨੇ ਕਿਹਾ ਹੈ ਕਿ ਇਸ ਘਟਨਾ ਦੀ ਤੁਰੰਤ ਜਾਂਚ ਸ਼ੁਰੂ ਹੋਵੇਗੀ। ਯੁਕਰੇਨ ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਜਹਾਜ਼ ਨੂੰ ਰੂਸ ਪਖੀ ਬਾਗੀਆਂ ਨੇ ਨਸ਼ਟ ਕੀਤਾ ਹੈ ਪਰ ਮਲੇਸ਼ੀਆ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮਾਰੇ ਗਏ ਵਿਅਕਤੀਆਂ ਵਿਚ 154 ਹਾਲੈਂਡ, 43 ਮਲੇਸ਼ੀਆ, 27 ਆਸਟ੍ਰੇਲੀਆ, 12 ਇੰਡੋਨੇਸ਼ੀਆ,9 ਯੂ.ਕੇ, 4 ਜਰਮਨੀ, 4 ਬੈਲਜੀਅਮ, 3 ਫਿਲਪਾਈਨ ਤੇ ਇਕ ਕੈਨੇਡਾ ਦਾ ਨਾਗਰਿਕ ਸ਼ਾਮਿਲ ਹੈ। ਬਾਕੀ 41 ਵਿਅਕਤੀਆਂ ਦੀ ਅਜੇ ਸ਼ਨਾਖਤ ਨਹੀਂ ਹੋਈ। ਇਸ ਘਟਨਾ ਤੋਂ ਬਾਅਦ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਯੂਰਪ ਤੋਂ ਬਦਲਵੇਂ ਰਸਤੇ ਰਾਹੀਂ ਮਲੇਸ਼ੀਆ ਲਈ ਉਡਾਣਾਂ ਭਰ ਰਹੇ ਹਨ।

WRITTEN BY