ਚੰਡੀਗੜ੍ਹ, 17 ਜੁਲਾਈ (ਪੀ. ਟੀ)- ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਨੇ ਵੀਰਵਾਰ ਨੂੰ ਕੁਰੂਕਸ਼ੇਤਰ ਵਿਖੇ ਜਨਰਲ ਹਾਊਸ ਦੀ ਮੀਟਿੰਗ ਕੀਤੀ। ਇਸ ਮੀਟਿੰਗ ਚ ਅਕਾਲ ਤਖ਼ਤ ਵਲੋਂ ਪੰਥ ਚੋਂ ਛੇਕੇ ਗਏ ਜਗਦੀਸ਼ ਝੀਂਡਾ ਤੇ ਦੀਦਾਰ ਨਲਵੀ ਸਮੇਤ ਹੋਰ ਆਗੂ ਮੌਜੂਦ ਸਨ। ਐਡਹਾਕ ਕਮੇਟੀ ਨੇ ਇਸ ਦੌਰਾਨ ਸਰਵਸੰਮਤੀ ਨਾਲ ਇਕ ਮਤਾ ਪਾਸ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਹਰਿਆਣਾ ਦੇ ਵਿੱਤ ਮੰਤਰੀ ਹਰਮਹਿੰਦਰ ਚੱਠਾ, ਜਗਦੀਸ਼ ਝੀਂਡਾ ਤੇ ਦੀਦਾਰ ਸਿੰਘ ਨਲਵੀ ਨੂੰ ਪੰਥ ਚ ਛੇਕੇ ਜਾਣ ਦੇ ਕੀਤੇ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ।



