Skip to content
Independent perspectives. Global stories.
BREAKING

ਕਾਬੁਲ ਹਵਾਈ ਅੱਡੇ ’ਤੇ ਅੱਤਵਾਦੀ ਹਮਲਾ

Share this story

ਕਾਬੁਲ, 17 ਜੁਲਾਈ (ਪੀ. ਟੀ)- ਕਾਬੁਲ ਹਵਾਈ ਅੱਡੇ ‘ਤੇ ਅੱਜ ਅੱਤਵਾਦੀ ਹਮਲਾ ਹੋਇਆ,ਜਿਥੇ ਗੋਲੀਬਾਰੀ ਅਤੇ ਧਮਾਕੇ ਹੋ ਰਹੇ ਹਨ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅੱਤਵਾਦੀਆਂ ਦੇ ਇਕ ਸਮੂਹ ਨੇ ਹਵਾਈ ਅੱਡੇ ‘ਤੇ ਇਕ ਨਿਰਮਾਣ ਅਧੀਨ ਇਮਾਰਤ ‘ਤੇ ਕਬਜ਼ਾ ਕਰਨ ਤੋਂ ਬਾਅਦ ਸਵੈਚਾਲਤ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਰਾਕਟ ਗ੍ਰੇਨੇਡ ਸੁੱਟੇ। ਮੰਤਰਾਲਾ ਨੇ ਕਿਹਾ ਕਿ ਹਮਲਾ ਸਵੇਰੇ ਕਰੀਬ 5 ਵੱਜ ਕੇ 30 ਮਿੰਟ ‘ਤੇ ਹੋਇਆ ਪਰ ਹੁਣ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅਫਗਾਨਿਸਤਾਨ ਦੇ ਉੱਪ ਗ੍ਰਹਿ ਮੰਤਰੀ ਜਨਰਲ ਅਯੂਬ ਸਾਲੰਗੀ ਨੇ ਕਿਹਾ ਕਿ ਸਥਿਤੀ ‘ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ। ਸੁਰੱਖਿਆ ਬਲਾਂ ਨੇ ਸਵੈਚਾਲਿਤ ਰਾਇਫਲਾਂ ਦੇ ਨਾਲ ਮੋਰਚਾ ਸੰਭਾਲ ਲਿਆ ਹੈ।

WRITTEN BY