Skip to content
Independent perspectives. Global stories.
BREAKING

ਗਾਇਕੀ ਰਾਹੀਂ ਪ੍ਰੀਤਾਂ ਵੰਡਣ ਵਾਲਾ -ਪ੍ਰੀਤ ਹਰਪਾਲ

Share this story

image ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਆਪਣੀ ਮਿੱਟੀ ਦੀ ਖੁਸ਼ਬੂ ਵਰਗੀ ਗਾਇਕੀ ਦੇ ਜ਼ਰੀਏ ਦਿਨ-ਰਾਤ ਇਕ ਕਰਦਾ ਹੋਇਆ ਮਾਂ-ਬੋਲੀ ਨੂੰ ਦੇਸ਼-ਵਿਦੇਸ਼ ਵਿਚ ਪਹੁੰਚਾਉਣ ਲਈ ਨਿਰੰਤਰ ਸੇਵਾ ਨਿਭਾਅ ਰਿਹਾ ਹੈ † ਉਸ ਦੇ ਅਨੇਕਾਂ ਹੀ ਗੀਤ ਵਿਸ਼ਵ ਪ੍ਰਸਿੱਧ ਹੋਏ ਹਨ † ਦੇਸ਼-ਵਿਦੇਸ਼ ਵਿਚ ਜਿਥੇ-ਜਿਥੇ ਵੀ ਪੰਜਾਬੀ ਲੋਕ ਮੌਜੂਦ ਹਨ, ਉਸ ਦੇ ਗੀਤਾਂ ਦੇ ਸ਼ੌਦਾਈ ਹਨ † ਉਹ ਆਪਣੀ ਮਿੱਟੀ ਦੀ ਖੁਸ਼ਬੂ ਨਾਲ ਜੁੜੇ ਗੀਤ ਖ਼ੁਦ ਵੀ ਲਿਖਦਾ ਹੈ † ਬਹੁਤੇ ਗੀਤ ਜੋ ਉਸ ਦੇ ਗਾਏ ਹਨ, ਉਹ ਉਸ ਦੇ ਆਪਣੇ ਹੀ ਲਿਖੇ ਹੋਏ ਹੁੰਦੇ ਹਨ † ਉਸ ਦੇ ਲਿਖੇ ਗੀਤ ਜ਼ੈਜ਼ੀ ਬੈਂਸ ਅਤੇ ਮਿਸ ਪੂਜਾ ਨੇ ਵੀ ਗਾਏ ਹਨ †ਪ੍ਰੀਤ ਹਰਪਾਲ ਦੇ ਗੀਤਾਂ ਵਿਚ ਅਸ਼ਲੀਲਤਾ ਦੇ ਚਮਕੀਲੇ, ਭੜਕੀਲੇ, ਦੋ-ਤ੍ਰੈ ਭਾਸ਼ੀ ਅਰਥਮਈ ਭਾਸ਼ਾਈ ਦਿ੍ਸ਼ ਨਹੀਂ ਉਭਰਦੇ † ਉਹ ਸਮਾਜਿਕ ਕੁਰੀਤੀਆਂ, ਖੂਬਸੂਰਤੀਆਂ, ਸੁੰਦਰਤਾ, ਮਜਬੂਰੀਆਂ, ਬੇਇਨਸਾਫ਼ੀਆਂ, ਮੋਹ-ਮੁਹੱਬਤ, ਨਿੱਘੇ ਰਿਸ਼ਤਿਆਂ ਦੀ ਗੱਲ ਕਰਦਾ ਹੈ † ਸਮਾਜ ਦੇ ਬਾਹਰੀ ਪ੍ਰਭਾਵਾਂ ਨੂੰ ਆਪਣੇ ਸ਼ਬਦਾਂ ਦੀ ਚਾਸ਼ਣੀ ਵਿਚ ਘੋਲ ਕੇ, ਸਕਾਰਾਤਮਿਕ ਯਥਾਰਥ ਦੀ ਮਿਠਾਸ ਪੈਦਾ

ਕਰਦਾ ਹੈ † ਸਮੇਂ ਦੀ ਨਬਜ਼ ‘ਤੇ ਪੋਟੇ ਰੱਖ ਕੇ ਬੜੀ ਸੰਵੇਦਨਸ਼ੀਲਤਾ ਨਾਲ ਗੀਤਾਂ ਨੂੰ ਆਪਣੀ ਆਵਾਜ਼ ਵਿਚ ਢਾਲਦਾ ਹੈ, ਜੋ ਮਿਨਕਾਤੀਸੀ ਖਿੱਚ ਦਾ ਪ੍ਰਭਾਵ ਰੱਖਦੇ ਹਨ † ਪ੍ਰੀਤ ਹਰਪਾਲ ਜਦ ਮੰਚ ਉੱਪਰ ਭੰਗੜੇ ਦੇ ਅੰਦਾਜ਼ ਵਿਚ ਨਿੱਕੀ-ਨਿੱਕੀ ਲੈਅ ਵਿਚ ਪੈਰਾਂ-ਹੱਥਾਂ ਦੇ ਤਾਲਮੇਲ ਨੂੰ ਆਪਣੀ ਸੁਰੀਲੀ ਮੰਤਰ-ਮੁਗਧ ਦਰਦ ਭਿੱਜੀ ਆਵਾਜ਼ ਸਰੋਤਿਆਂ ਤੱਕ ਪਹੁੰਚਾਉਂਦਾ ਹੈ, ਤਾਂ ਸੱਪ ਦੀ ਬੀਨ ਵਾਂਗੂ ਸਰੋਤਿਆਂ ਨੂੰ ਕੀਲ ਜਾਂਦਾ ਹੈ †
‘ਦਿਲਾ ਛੱਡ ਦੇ ਬਿਗਾਨਿਆਂ ਨੂੰ ਰੋਣਾ ਬਿਗਾਨੇ ਤਾਂ ਬਿਗਾਨੇ ਹੁੰਦੇ ਨੇ’, ‘ਕਿਹੜਾ ਸਾਡਾ ਨਾਂਅ ਨਹੀਂ ਜਾਣਦਾ’, ‘ਤੇਰੀ ਬਾਹਾਂ ਵਾਲੀ ਪੀਂਘ ਦੇ ਹੁਲਾਰੇ ਜਦੋਂ ਲਏ…’, ‘ਉਹ ਵੀ ਤਾਂ ਕਦੇ ਦਿਨ ਹੁੰਦੇ ਸੀ’, ‘ਅੱਗੇ ਕਿਹੜਾ ਆਸ਼ਕਾਂ ਨੂੰ ਆਉਣ ਨੀਂਦਰਾਂ ਨੀ ਜਿਹੜੇ ਜੁੱਤੀ ਉੱਤੇ ਘੰੁਗਰੂ ਲਵਾ ਲਏ’, ‘ਮਾਪੇ ਕਹਿੰਦੇ ਜੱਜ ਬਣਨਾ’, ‘ਤੇਰੇ ਦੋ ਨਸ਼ੀਲੇ ਨੈਣ ਛਲਕਦੇ ਰਹਿਣ’, ‘ਮਾਪੇ ਸੋਚਦੇ ਕਿ ਮੰੁਡਾ ਸਾਡਾ ਕਰਦਾ ਪੜ੍ਹਾਈਆਂ ਮੰੁਡਾ ਐਤਕੀਂ ਵੀ ਬੀ.ਏ. ਵਿਚੋਂ ਫੇਲ੍ਹ ਹੋ ਗਿਆ’, ‘ਜੱਟ ਦੀ ਜ਼ਮੀਨ ਵਿਕ ਗਈ’, ‘ਦੁਸ਼ਮਣ ਕਰੇ ਜੇ ਵਾਰ ਤਾਂ ਸੀਨੇ ਜ਼ਰ ਲਾਂ ਗੇ’, ‘ਦਿਲ ਸਾਡਾ ਕਮਲਾ ਜਿਹਾ ਨਹੀਂ ਮੰਨਦਾ ਮਰ ਜਾਣਾ’ ਅਤੇ ਕਹਿੰਦੀ ਮੈਂ ਹੁਣ ਬਿਜ਼ੀ ਆਂ…’ ਆਦਿ †

WRITTEN BY