Skip to content
Independent perspectives. Global stories.
BREAKING

ਪੂਜਾ ਭਾਂਵਰਾ : ਮਾਡਿਲੰਗ ਤੋਂ ਅਭਿਨੈ ਵੱਲ

Share this story

image ਪੰਜਾਬੀ ਕੁੜੀ ਪੂਜਾ ਭਾਂਵਰਾ ਜਦੋਂ ਪੜ੍ਹਾਈ ਕਰ ਰਹੀ ਸੀ, ਉਦੋਂ ਉਸ ਨੇ ਸੋਚ ਰੱਖਿਆ ਸੀ ਕਿ ਉਹ ਵਿਗਿਆਨਕ ਬਣੇਗੀ † ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਕਿਸਮਤ ਉਸ ਨੂੰ ਅਭਿਨੈ ਵੱਲ ਖਿੱਚ ਲਿਆਵੇਗੀ † ਬਾਇਓਟੈਕਨਾਲੋਜੀ ਵਿਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੂਜਾ ਐਮ. ਬੀ. ਏ. ਕਰਨਾ ਚਾਹੁੰਦੀ ਸੀ ਅਤੇ ਇਸ ਲਈ ਉਸ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ † ਇਸ ਦੌਰਾਨ ਉਸ ਨੂੰ ‘ਪੰਜਾਬ ਇੰਟਰਨੈਸ਼ਨਲ ਫੈਸ਼ਨ ਵੀਕ’ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਇਥੋਂ ਉਸ ਦੀ ਜ਼ਿੰਦਗੀ ਵਿਚ ਨਵਾਂ ਮੋੜ ਆ ਗਿਆ † ਇਸ ਫੈਸ਼ਨ ਸ਼ੋਅ ਵਿਚ ਪੂਜਾ ਨੂੰ ਬਹੁਤ ਵਾਹ-ਵਾਹੀ ਮਿਲੀ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਸ ਨੂੰ ਗਲੈਮਰ ਦੀ ਦੁਨੀਆ ਵਿਚ ਆਪਣੀ ਕਿਸਮਤ ਅਜਮਾਉਣੀ ਚਾਹੀਦੀ ਹੈ † ਪੂਜਾ ਨੂੰ ਘਰ ਬੈਠੇ ਫੈਸ਼ਨ ਸ਼ੋਅ ਦੀ ਪੇਸ਼ਕਸ਼ਾਂ ਆਉਣ ਲੱਗੀਆਂ ਅਤੇ ਇਸ ਦੀ ਬਦੌਲਤ ਉਹ ਮਾਡਿਲੰਗ ਦੀ ਦੁਨੀਆ ਵਿਚ ਰੁੱਝਦੀ ਚਲੀ ਗਈ † ਵਿਗਿਆਨਕ ਬਣ ਕੇ ਸਫੈਦ ਐਪ੍ਰੇਨ ਪਾਉਣ ਦਾ ਸੁਪਨਾ ਦੇਖਣ ਵਾਲੀ ਪੂਜਾ ਹੁਣ ਗਲੈਮਰ ਅੰਦਾਜ਼ ਵਿਚ ਰੈਂਪ ‘ਤੇ ਨਜ਼ਰ ਆਉਣ ਲੱਗੀ ਸੀ † ਫੈਸ਼ਨ ਸ਼ੋਅ ਦੀ ਬਦੌਲਤ ਉਸ ਨੂੰ ਮਾਡਿਲੰਗ ਅਸਾਈਨਮੈਂਟਸ ਮਿਲਣ ਲੱਗੇ †

ਕੀਆ ਖੰਨਾ : ਪੰਜਾਬੀ ਫ਼ਿਲਮਾਂ ਤੋਂ ਬਾਲੀਵੁੱਡ ਵਿਚ

ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ‘ਚੱਲ ਭਾਗ’ ਰਾਹੀਂ ਕੀਆ ਖੰਨਾ ਨੇ ਬਾਲੀਵੁੱਡ ਵਿਚ ਆਪਣਾ ਆਗਮਨ ਕਰ ਲਿਆ ਹੈ † ਕੀਆ ਨੇ ਇਸ ਫ਼ਿਲਮ ਵਿਚ ‘ਕਜਰੀ’ ਨਾਮੀਂ ਇਕ ਇਸ ਤਰ੍ਹਾਂ ਦੀ ਕੁੜੀ ਦੀ ਭੂਮਿਕਾ ਨਿਭਾਈ ਹੈ ਜੋ ਇਕ ਡਾਨ ਦੀ ਰਖੇਲ ਹੁੰਦੀ ਹੈ † ਇਹ ਬੋਲਡ ਭੂਮਿਕਾ ਹੈ ਅਤੇ ਇਸ ਤਰ੍ਹਾਂ ਦੀ ਬੋਲਡ ਭੂਮਿਕਾ ਨਾਲ ਬਾਲੀਵੁੱਡ ਵਿਚ ਦਾਖਲਾ ਲੈਣਾ ਵਾਕਈ ਚੁਣੌਤੀਪੂਰਨ ਕਿਹਾ ਜਾਵੇਗਾ † ਆਪਣੀ ਇਸ ਭੂਮਿਕਾ ਲਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦੀ ਪ੍ਰਵਾਹ ਨਾ ਕਰ ਰਹੀ ਕੀਆ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਉਸ ‘ਤੇ ਵੀ ਹਿੰਦੀ ਫ਼ਿਲਮ ਦੀ ਹੀਰੋਇਨ ਦਾ ਠੱਪਾ ਲੱਗ ਗਿਆ ਹੈ †
ਕੀਆ ਮੁੰਬਈ ਵਿਚ ਜਨਮੀ ਤੇ ਪਲੀ ਹੈ † ਉਹ ਹਿੰਦੀ ਫ਼ਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਪਹਿਲਾ ਮੌਕਾ ਪੰਜਾਬੀ ਫ਼ਿਲਮ ਇੰਡਸਟਰੀ ਨੇ ਦਿੱਤਾ † ‘ਮੈਰਿਜ ਦਾ ਗੈਰਿਜ’ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਸੀ † ਇਸ ਫ਼ਿਲਮ ਤੋਂ ਬਾਅਦ ਉਸ ਨੂੰ ‘ਯਾਰ ਅਣਮੁੱਲੇ-2’ ਤੇ ‘ਪੰਜਾਬੀਆਂ ਦਾ ਕਿੰਗ’ ਮਿਲੀ † ਪੰਜਾਬੀ ਫ਼ਿਲਮਾਂ ਵਿਚ ਰੁੱਝੀ ਰਹੀ ਕੀਆ ਦੀ ਇੱਛਾ ਹਿੰਦੀ ਫ਼ਿਲਮਾਂ ਵਿਚ ਚਮਕਣ ਦੀ ਸੀ ਅਤੇ ਇਹ ਮੌਕਾ ਉਸ ਨੂੰ ‘ਚੱਲ ਭਾਗ’ ਰਾਹੀਂ ਮਿਲ ਗਿਆ ਹੈ †
ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਕੀਆ ਰੰਗਮੰਚ ਦੀ ਦੁਨੀਆ ਵਿਚ ਰੁੱਝੀ ਹੋਈ ਸੀ † ‘ਮਿੱਤਰੋ ਮਰਜਾਣੀ’ ਨਾਟਕ ਵਿਚ ਉਸ ਦੇ ਅਭਿਨੈ ਦਾ ਕਮਾਲ ਦੇਖ ਉਸ ਨੂੰ ‘ਮੈਰਿਜ ਦਾ ਗੈਰਿਜ’ ਦੀ ਪੇਸ਼ਕਸ਼ ਹੋਈ ਸੀ † ਇਸ ਫ਼ਿਲਮ ਵਿਚ ਉਸ ਦਾ ਕੰਮ ਦੇਖ ਕੇ ਉਸ ਨੂੰ ‘ਚੱਲ ਭਾਗ’ ਵਿਚ ਲਿਆ ਗਿਆ † ਹੁਣ ਹਿੰਦੀ ਫ਼ਿਲਮਾਂ ਵਿਚ ਆ ਚੁੱਕੀ ਕੀਆ ਦੀ ਦਿਲੀ ਤਮੰਨਾ ਅਮਿਤਾਭ ਬੱਚਨ ਨਾਲ ਕੰਮ ਕਰਨ ਦੀ ਹੈ †

WRITTEN BY