ਚੰਡੀਗੜ੍ਹ, 16 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਵੱਲੋਂ ਅੱਜ ਪੁਲਿਸ ਵਿਭਾਗ ਵਿੱਚ 2 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ। ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 2 ਆਈ.ਪੀ.ਐਸ ਅਧਿਕਾਰੀਆਂ ਵਿੱਚੋਂ ਡਾ. ਅਰੂਣ ਕੁਮਾਰ, ਓਰਾਨ ਨੂੰ ਆਈ ਜੀ ਪੀ/ਈ ਓ ਡਬਲਯੂ, ਕ੍ਰਾਈਮ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਸੁਰਿੰਦਰ ਸਿੰਘ, ਆਈ ਪੀ ਐਸ ਆਈ ਜੀ ਪੀ/ਜੀ ਆਰ ਪੀ, ਪੰਜਾਬ, ਪਟਿਆਲਾ ਲਗਾਇਆ ਗਿਆ।



