ਚੰਡੀਗੜ੍ਹ, 15 ਜੁਲਾਈ (ਪੀ. ਟੀ)- ਬਹੁਚਰਚਿਤ ਜਗਦੀਸ਼ ਭੋਲਾ ਡਰੱਗ ਰੈਕੇਟ ਮਾਮਲੇ ਦੀ ਸੀਬੀਆਈ ਜਾਂਚ ਦੀ ਪੰਜਾਬ ਕਾਂਗਰਸ ਦੀ ਮੰਗ ਭਾਵੇਂ ਹਾਈਕੋਰਟ ਵਲੋਂ ਰੱਦ ਕਰ ਦਿਤੀ ਗਈ ਹੈ ਪਰ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਲਈ ਕਾਂਗਰਸ ਵਲੋਂ ਸੁਪਰੀਮ ਕੋਰਟ ਚ ਅਪੀਲ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ ਤੇ ਛੇਤੀ ਹੀ ਇਸ ਸਬੰਧੀ ਅਪੀਲ ਕੀਤੀ ਜਾਵੇਗੀ। ਦੂਜੇ ਪਾਸੇ ਪੰਜਾਬ ਚ ਬਿਜਲੀ ਸੰਕਟ ਖਿਲਾਫ ਸਰਕਾਰ ਵਿਰੁੱਧ ਪੰਜਾਬ ਦੇ ਕਾਗਰਸੀ 23 ਤਰੀਕ ਨੂੰ ਜ਼ਿਲਾ ਹੈਡਕੁਆਰਟਰਾਂ ਤੇ ਧਰਨੇ ਮੁਜ਼ਾਹਰੇ ਕਰਨਗੇ। ਉਕਤ ਫੈਸਲੇ ਅੱਜ ਇਥੇ ਸੂਬਾ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਚ ਲਏ ਗਏ ਤੇ ਸਰਕਾਰ ਖਿਲਾਫ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੀਟਿੰਗ ਚ ਆਲ ਇੰਡੀਆ
ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ਪਾਰਟੀ ਦੇ ਸੈਕਟਰੀ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਜਾਖੜ, ਵਿਰੋਧੀ ਧਿਰ ਆਗੂ ਸੁਨੀਲ ਜਾਖੜ ਤੋਂ ਇਲਾਵਾ ਪਾਰਟੀ ਵਿਧਾਨਕਾਰ ਤੇ ਐਮ ਪੀਜ਼ ਮੌਜੂਦ ਸਨ। ਮੀਟਿੰਗ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਕੀਲ ਅਹਿਮਦ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਤੋਂ ਡਾਹਢੇ ਔਖੇ ਹਨ। ਇਸ ਵੇਲੇ ਇਕ ਪਾਸੇ ਸੋਕੇ ਵਰਗੀ ਸਥਿਤੀ ਹੈ ਤੇ ਦੂਜੇ ਪਾਸੇ ਲੋਕਾਂ ਤੇ ਕਿਸਾਨਾਂ ਨੂੰ ਬਿਜਲੀ ਸਿਰਫ ਨਾਂ ਦੀ ਹੀ ਮਿਲ ਰਹੀ ਹੈ। ਇਸ ਖਿਲਾਫ ਮੀਟਿੰਗ ਚ ਫੈਸਲਾ ਕੀਤਾ ਗਿਆ ਹੈ ਕਿ 23 ਤਰੀਕ ਨੂੰ ਜ਼ਿਲਾ ਹੈਡਕੁਆਰਟਰਾਂ ਤੇ ਕਾਂਗਰਸੀ ਆਗੂ ਸਰਕਾਰ ਖਿਲਾਫ ਧਰਨੇ ਮੁਜ਼ਾਹਰੇ ਦੇਣਗੇ। ਉਨ੍ਹਾਂ ਨੇ ਭਰੋਸਾ ਜਾਹਿਰ ਕੀਤਾ ਕਿ ਪੰਜਾਬ ਦੀਆਂ 2017 ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਸੱਤਾ ‘ਚ ਵਾਪਿਸੀ ਕਰੇਗੀ।ਉਨ੍ਹਾਂ ਨੇ ਕਿਹਾ ਕਿ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਿਰਫ 31 ਪ੍ਰਤੀਸ਼ਤ ਵੋਟਾਂ ਹਾਸਿਲ ਕਰਕੇ ਬਣੀ ਹੈ, ਜਦਕਿ ਦੇਸ਼ ਦੇ 69 ਪ੍ਰਤੀਸ਼ਤ ਲੋਕਾਂ ਨੇ ਉਸਨੂੰ ਨਕਾਰ ਦਿੱਤਾ ਹੈ।
ਪ੍ਰਤਾਪ ਬਾਜਵਾ ਨੇ ਡਰੱਗ ਮਾਮਲੇ ਤੇ ਗੱਲ ਕਰਦਿਆਂ ਕਿਹਾ ਕਿ ਇਸ ਮਸਲੇ ਚ ਭੋਲਾ ਵਲੋਂ ਨਾਂ ਲਏ ਜਾਣ ਤੇ ਫਿਲੌਰ ਦੇ ਬੇਟੇ ਤੇ ਆਈਜੀ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ ਪਰ ਅਜੇ ਵੀ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਇਆ ਗਿਆ ਹੈ। ਇਸ ਲਈ ਪੰਜਾਬ ਕਾਂਗਰਸ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਲਈ ਸੁਪਰੀਮ ਕੋਰਟ ਜਾਵੇਗੀ। ਸੂਬਾ ਕਾਂਗਰਸ ਚ ਲੀਡਰਸ਼ਿਪ ਸਬੰਧੀ ਪੁੱਛੇ ਸਵਾਲ ਤੇ ਸ਼ਕੀਲ ਅਹਿਮਦ ਨੇ ਇਸ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਅਜਿਹੀ ਕੋਈ ਤਜਵੀਜ ਨਹੀਂ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਪਨਾਹਗਾਹ ਬਣ ਚੁੱਕਾ ਹੈ ਅਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਸ਼ਰਮਨਾਕ ਸਾਬਤ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਜੀਤ ਸਿੰਘ ਨਾਗਰਾ ਸਕੱਤਰ ਏ.ਆਈ.ਸੀ.ਸੀ, ਕਰਨਲ ਸੀ.ਡੀ ਸਿੰਘ ਕੰਬੋਜ, ਕੇਵਲ ਸਿੰਘ ਢਿਲੋਂ ਵਿਧਾਇਕ, ਓਮ ਪ੍ਰਕਾਸ਼ ਸੋਨੀ ਵਿਧਾਇਕ, ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ, ਰਣਦੀਪ ਸਿੰਘ ਨਾਭਾ ਵਿਧਾਇਕ, ਸੰਗਤ ਸਿੰਘ ਗਿਲਜੀਆਂ ਵਿਧਾਇਕ ਤੇ ਸਰਦੂਲ ਸਿੰਘ ਬੰਡਾਲਾ ਅਤੇ ਸੁਰਿੰਦਰ ਪਾਲ ਸਿੰਘ ਸੀਬੀਆ ਮੀਤ ਪ੍ਰਧਾਨ, ਅਜਾਇਬ ਸਿੰਘ ਭੱਟੀ ਵਿਧਾਇਕ, ਭਾਰਤ ਭੂਸ਼ਣ ਆਸ਼ੂ ਵਿਧਾਇਕ, ਧੰਨਾ ਰਾਮ ਭੱਟੀ, ਫਤਹਿ ਜੰਗ ਸਿੰਘ ਬਾਜਵਾ, ਹੰਸਰਾਜ ਜੋਸਨ, ਹਰਮਿੰਦਰ ਸਿੰਘ ਗਿੱਲ, ਹਰਮਿੰਦਰ ਸਿੰਘ ਜੱਸੀ, ਜਸਬੀਰ ਸਿੰਘ ਗਿੱਲ, ਕਰਨ ਕੌਰ ਬਰਾੜ ਵਿਧਾਇਕ, ਲਖਵਿੰਦਰ ਕੌਰ ਗਰਚਾ, ਮੇਜਰ ਸਿੰਘ ਭੈਣੀ, ਸਤਨਾਮ ਸਿੰਘ ਕੈਂਥ, ਗੁਰਕੀਰਤ ਸਿੰਘ ਕੋਟਲੀ ਵਿਧਾਇਕ ਤੇ ਸੁਖਜਿੰਦਰ ਰਾਜ ਸਿੰਘ ਮਜੀਠੀਆ (ਸਾਰੇ ਜਨਰਲ ਸਕੱਤਰ) ਅਤੇ ਰਮਨ ਭੱਲਾ ਖਜ਼ਾਨਚੀ ਪ੍ਰਦੇਸ਼ ਕਾਂਗਰਸ ਕਮੇਟੀ, ਗੁਰਪ੍ਰਤਾਪ ਮਾਨ ਤੇ ਮਨੀਸ਼ ਭਾਰਦਵਾਜ ਵੀ ਮੌਜ਼ੂਦ ਰਹੇ।
ਜ਼ਿਲ?ਾ ਕਾਂਗਰਸ ਪ੍ਰਧਾਨਾਂ ‘ਚ ਰਾਜੀਵ ਭਗਤ (ਐਡਵੋਕੇਟ) ਜ਼ਿਲ?ਾ ਕਾਂਗਰਸ (ਅੰਮ੍ਰਿਤਸਰ ਸ਼ਹਿਰੀ), ਅਨਿਲ ਵਿਜ (ਪਠਾਨਕੋਟ), ਸ਼ਾਮ ਸੁੰਦਰ ਅਰੋੜਾ ਵਿਧਾਇਕ (ਹੁਸ਼ਿਆਰਪੁਰ), ਧਰਮਪਾਲ ਬਾਂਗੜ (ਨਵਾਂ ਸ਼ਹਿਰ), ਨਵਤੇਜ ਸਿੰਘ ਚੀਮਾ ਵਿਧਾਇਕ (ਕਪੂਰਥਲਾ), ਬਲਬੀਰ ਸਿੰਘ ਸਿੱਧੂ ਵਿਧਾਇਕ (ਮੋਹਾਲੀ), ਲਖਵੀਰ ਸਿੰਘ ਲੱਖਾ (ਖੰਨਾ), ਪਰਮਜੀਤ ਸਿੰਘ ਮਾਨ (ਬਰਨਾਲਾ), ਮਾਈ ਰੂਪ ਕੌਰ (ਸੰਗਰੂਰ), ਬਿਕ੍ਰਮ ਮੋਫਰ (ਮਾਨਸਾ), ਮੋਹਨ ਲਾਲ ਅਗਰਵਾਲ (ਬਠਿੰਡਾ ਸ਼ਹਿਰੀ), ਗੂਰਾ ਸਿੰਘ ਤੁੰਗਲਵਾੜੀ (ਬਠਿੰਡਾ ਦਿਹਾਤੀ), ਜੋਗਿੰਦਰ ਸਿੰਘ ਪੰਜਗਰਾਈਆਂ ਵਿਧਾਇਕ (ਫਰੀਦਕੋਟ), ਸੁਖਪਾਲ ਸਿੰਘ ਭੁੱਲਰ (ਤਰਨਤਾਰਨ), ਗੁਰਮੀਤ ਸਿੰਘ ਖੁਦੀਆਂ (ਮੁਕਤਸਰ), ਦਰਸ਼ਨ ਸਿੰਘ ਬਰਾੜ (ਮੋਗਾ), ਕੋਸ਼ਲ ਕੁਮਾਰ (ਫਾਜ਼ਿਲਕਾ), ਹਰਭਾਗ ਸਿੰਘ ਸੈਨੀ (ਰੋਪੜ), ਚਮਕੌਰ ਸਿੰਘ (ਫਿਰੋਜ਼ਪੁਰ), ਰਜਿੰਦਰ ਬੇਰੀ (ਜਲੰਧਰ ਸ਼ਹਿਰੀ) ਤੇ ਹਰਿੰਦਰ ਸਿੰਘ ਭਾਂਬੜੀ (ਫਤਹਿਗੜ? ਸਾਹਿਬ) ਮੌਜ਼ੂਦ ਰਹੇ।



