Skip to content
Independent perspectives. Global stories.
BREAKING

ਪਰੇਡ ਲਈ ਜਵਾਨਾਂ ਨੂੰ ਮਿਲੇ ਵਿਸ਼ੇਸ਼ ਕਿਸਮ ਦੀ ਜੁੱਤੇ

Share this story

Page-1-copy_27 ਜਲੰਧਰ, 14 ਜੁਲਾਈ (ਪੀ. ਟੀ)- ਭਾਰਤ-ਪਾਕਿਸਤਾਨ ਸਰਹੱਦ ‘ਤੇ ਅੰਮ੍ਰਿਤਸਰ ਦੇ ਅਟਾਰੀ ‘ਚ ਹਰ ਸ਼ਾਮ ਝੰਡਾ ਉਤਾਰਨ ਦੇ ਸਮਾਰੋਹ ‘ਚ ਹਿੱਸਾ ਲੈਣ ਵਾਲੇ ਆਪਣੇ ਜਵਾਨਾਂ ਨੂੰ ਸੀਮਾ ਸੁਰੱਖਿਆ ਬਲ ਨੇ ਵਿਸ਼ੇਸ਼ ਤੌਰ ‘ਤੇ ਬਣੇ ਜੁੱਤੇ ਮੁਹੱਈਆ ਕਰਾਏ ਹਨ, ਤਾਂ ਜੋ ਪਰੇਡ ਦੌਰਾਨ ਪੈਰ ਮਾਰਨ ‘ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਦਰਦ ਅਤੇ ਪਰੇਸ਼ਾਨੀ ਨਾ ਹੋਵੇ। ਅਸਲ ‘ਚ ਅਟਾਰੀ ‘ਚ ਰੋਜ਼ ਸ਼ਾਮ ਨੂੰ ਝੰਡਾ ਉਤਾਰਦੇ ਸਮੇਂ ਸਮਾਰੋਹ ਹੁੰਦਾ ਹੈ। ਦੋਹਾਂ ਮੁਲਕਾਂ ਦੇ ਜਵਾਨ ਇਸ ‘ਚ ਹਿੱਸਾ ਲੈਂਦੇ ਹਨ ਅਤੇ ਆਪਣਾ-ਆਪਣਾ ਝੰਡਾ ਉਤਾਰਦੇ ਹਨ। ਇਸ ਦੌਰਾਨ ਦੋਵੇਂ ਪਾਸੇ ਜਵਾਨ ਇਕ-ਦੂਜੇ ਦੇ ਸਾਹਮਣੇ ਆਉਂਦੇ ਹਨ। ਜ਼ੋਰ ਨਾਲ ਪੈਰ ਮਾਰਨ ਕਾਰਨ ਬੀ. ਐੱਸ. ਐੱਫ. ਦੇ ਜਵਾਨ ਅਕਸਰ ਜੋੜਾਂ ‘ਚ ਦਰਦ, ਪਿੱਠ ਦਰਦ, ਗੋਡਿਆਂ ‘ਚ ਦਰਦ ਆਦਿ ਦੀ

ਸਮੱਸਿਆ ਦੀ ਸ਼ਿਕਾਇਤ ਕਰਦੇ ਰਹੇ ਹਨ। ਇਨ੍ਹਾਂ ਜੁੱਤਿਆਂ ਬਾਰੇ ਪੁੱਛਣ ‘ਤੇ ਪੰਜਾਬ ਫਰੰਟੀਅਰ ਦੇ ਕੰਟਰੋਲਰ ਫਾਰੂਕੀ ਨੇ ਕਿਹਾ ਕਿ ਇਹ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਹਨ। ਜਵਾਨ ਜਿਨ੍ਹਾਂ ਜੁੱਤਿਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ‘ਚ ਸੁਧਾਰ ਕਰਕੇ ਉਸ ਦੇ ਸੋਲ ‘ਚ ਵਧੇਰੇ ਕੁਸ਼ਨ ਪਾਇਆ ਗਿਆ ਹੈ। ਅਸੀਂ ਇਹ ਜੁੱਤੇ ਜਵਾਨਾਂ ਨੂੰ ਮੁਹੱਈਆ ਕਰਾਏ ਹਨ ਅਤੇ ਸ਼ੁਰੂਆਤੀ ਤੌਰ ‘ਤੇ ਇਸ ਨਾਲ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ।

WRITTEN BY