Skip to content
Independent perspectives. Global stories.
BREAKING

ਭਾਰਤ ’ਤੇ ਮੰਡਰਾ ਰਿਹਾ ਹੈ ਪਾਕ ਪੋਲੀਓ ਵਾਇਰਸ ਦਾ ਖ਼ਤਰਾ!

Share this story

ਨਵੀਂ  ਦਿੱਲੀ, 14 ਜੁਲਾਈ (ਪੀ. ਟੀ)- ਭਾਰਤ ਨੂੰ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਪੋਲੀਓ ਨੂੰ ਲੈ ਕੇ ਵੀ ਖ਼ਤਰਾ ਹੈ। ਪੋਲੀਓ ਵੈਕਸੀਨ ਬਣਾਉਣ ਵਾਲੀ ਦੁਨੀਆ ਦੀ ਇੱਕ ਵੱਡੀ ਕੰਪਨੀ ਨੇ ਭਾਰਤ ਲਈ ਚਿਤਾਵਨੀ ਜਾਰੀ ਕੀਤੀ ਹੈ। ਇਸ ਕੰਪਨੀ ਦੇ ਅਨੁਸਾਰ ਪਾਕਿਸਤਾਨ ‘ਚ ਵੱਡੇ ਪੈਮਾਨੇ ‘ਤੇ ਪੋਲੀਓ ਵਾਇਰਸ ਮੌਜੂਦ ਹਨ, ਜਿਸਦੇ ਨਾਲ ਭਾਰਤ ਜਿਹੇ ਗੁਆਂਢੀ ਦੇਸ਼ਾਂ ਨੂੰ ਇਸਤੋਂ ਖ਼ਤਰਾ ਹੋ ਸਕਦਾ ਹੈ। ਕੰਪਨੀ ਨੇ ਸਾਵਧਾਨ ਕੀਤਾ ਹੈ ਕਿ ਪਾਕਿਸਤਾਨ ‘ਚ ਪੋਲੀਓ ਨੂੰ ਲੈ ਕੇ ਹਾਲਤ ਚਿੰਤਾਜਨਕ ਬਣੀ ਹੋਈ ਹੈ ਤੇ ਇਹ ਹਾਲਤ ਹੋਰ ਵੀ ਵਿਗੜਦੀ ਨਜ਼ਰ ਆ ਰਹੀ ਹੈ। ਚਿਕਿਤਸਾ ਮਾਹਰ ਏਮਾਨੁਲ ਵਿਡੋਰ ਨੇ ਦੱਸਿਆ ਕਿ ਪਾਕਿਸਤਾਨ ‘ਚ ਪੋਲੀਓ ਨੂੰ ਲੈ ਕੇ ਹਾਲਤ ਬੇਹੱਦ ਖ਼ਰਾਬ ਹੈ ਤੇ ਰਾਜਨੀਤਿਕ ਅਸ਼ਾਂਤੀ ਨੂੰ ਵੇਖਦੇ ਹੋਏ ਟੀਕਾਕਰਣ ਬੇਹੱਦ ਮੁਸ਼ਕਲ ਹੋ ਗਿਆ ਹੈ। ਜਿਕਰਯੋਗ ਹੈ ਕਿ ਭਾਰਤ ‘ਚ ਪਿਛਲੇ ਤਿੰਨ ਸਾਲਾਂ ‘ਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਪਾਕਿਸਤਾਨ ‘ਚ ਅਜੇ ਵੀ ਪੋਲੀਓ ਦੇ ਟੀਕਾਕਰਣ ਨੂੰ ਲੈ ਕੇ ਜਾਗਰੂਕਤਾ ਨਹੀਂ ਵੇਖੀ ਜਾ ਰਹੀ ਹੈ ਤੇ ਇਸਦੇ ਪਿੱਛੇ ਅੱਤਵਾਦੀ ਸੰਘਰਸ਼ ਨੂੰ ਵੀ ਜਿੰਮੇਵਾਰ ਦੱਸਿਆ ਜਾ ਰਿਹਾ ਹੈ।

WRITTEN BY