Skip to content
Independent perspectives. Global stories.
BREAKING

ਵਿਜੀਲੈਂਸ ਵੱਲੋਂ ਪੰਜਾਬ ’ਚ ਵੱਖ-ਵੱਖ ਥਾਈਂ ਛਾਪੇਮਾਰੀ, ਤਿੰਨ ਅਧਿਕਾਰੀ ਰਿਸ਼ਵਤ ਸਣੇ ਰੰਗੇ-ਹੱਥੀਂ ਕਾਬੂ

Share this story

ਚੰਡੀਗੜ੍ਹ, 14 ਜੁਲਾਈ (ਪੀ. ਟੀ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਤਿੰਨ ਵੱਖ-ਵੱਖ ਥਾਵਾਂ ’ਤੇ ਮਾਰੇ ਛਾਪਿਆਂ ਦੌਰਾਨ ਭ੍ਰਿਸ਼ਟ ਅਧਿਕਾਰੀਆਂ ਨੂੰ ਰਿਸ਼ਵਤ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਹਿਲੇ ਟਰੈਪ ਵਿੱਚ ਵਿਜੀਲੈਂਸ ਯੂਨਿਟ ਗੁਰਦਾਸਪੁਰ ਦੀ ਟੀਮ ਨੇ ਪਾਵਰਕਾਮ ਉਤਰੀ ਬਟਾਲਾ ਦੇ ਜੇ.ਈ. ਕੁਲਵਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ। ਜੇ.ਈ. ਕੁਲਵਿੰਦਰ ਸਿੰਘ ਸ਼ਿਕਾਇਤਕਰਤਾ ਪ੍ਰਗਟ ਸਿੰਘ ਵਾਸੀ ਖ਼ਾਨ ਫੱਤਾ ਤਹਿਸੀਲ ਬਟਾਲਾ (ਗੁਰਦਾਸਪੁਰ) ਕੋਲੋਂ ਉਸ ਦੇ ਖੇਤਾਂ ਵਿੱਚ ਮਨਜ਼ੂਰ ਕਰਵਾਇਆ ਟਰਾਂਸਫ਼ਾਰਮਰ ਲਗਾਉਣ ਬਦਲੇ 15,000 ਰੁਪਏ ਬਤੌਰ ਰਿਸ਼ਵਤ ਮੰਗ ਰਿਹਾ ਸੀ। ਇਸੇ ਤਰ੍ਹਾਂ ਬਠਿੰਡਾ ਵਿਜੀਲੈਂਸ ਯੂਨਿਟ ਵੱਲੋਂ ਰਾਜ ਕੁਮਾਰ ਵਾਸੀ ਫ਼ੈਕਟਰੀ ਰੋਡ, ਸੁਰਗਾਪੁਰੀ, ਕੋਟਕਪੂਰਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਾਰਕੀਟ ਕਮੇਟੀ ਕੋਟਕਪੂਰਾ ਦੇ

ਲੇਖਾਕਾਰ ਵੀਰਚੰਦ ਨੂੰ ਮੁੱਦਈ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕਾਬੂ ਕੀਤਾ ਗਿਆ ਹੈ। ਵੀਰਚੰਦ ਸ਼ਿਕਾਇਤਕਰਤਾ ਪਾਸੋਂ ਕੇ-ਵਨ ਫ਼ਾਰਮ ਤਸਦੀਕ ਕਰਨ ਬਦਲੇ 20,000 ਰੁਪਏ ਮੰਗ ਰਿਹਾ ਸੀ ਅਤੇ ਸੌਦਾ 10,000 ਵਿਚ ਤੈਅ ਹੋਇਆ ਸੀ।

WRITTEN BY