ਨਵੀਂ ਦਿੱਲੀ, 13 ਜੁਲਾਈ (ਪੀ. ਟੀ)- ਦਿੱਲੀ – ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ ‘ਚ ਅੱਜ ਭਾਰੀ ਬਾਰਿਸ਼ ਹੋਈ ਜਿਸ ਨਾਲ ਲੰਬੇ ਇੰਤਜਾਰ ਤੋਂ ਬਾਅਦ ਆਈ ਇਸ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਪਹੁੰਚਾਈ ਹੈ। ਬਾਰਿਸ਼ ਨੇ ਕਿਸਾਨਾਂ ਦੇ ਮੁਰਝਾਏ ਚੇਹਰਿਆਂ ‘ਤੇ ਵੀ ਖੁਸ਼ੀ ਲਿਆਂਦੀ ਹੈ। ਬਾਰਿਸ਼ ਦੇ ਕਾਰਨ ਤਾਪਮਾਨ ‘ਚ ਤੇਜ਼ ਗਿਰਾਵਟ ਆਈ ਹੈ, ਜਿਸਦੇ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਅੱਜ ਸਵੇਰ 11 ਵਜੇ ਦੇ ਕਰੀਬ ਦਿੱਲੀ ‘ਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੀ ਜੋ ਕਿ ਮੀਂਹ ਤੋਂ ਬਾਅਦ ਡਿੱਗ ਕੇ 27 ਡਿਗਰੀ ‘ਤੇ ਪਹੁੰਚ ਗਿਆ ਹੈ।
ਦਿੱਲੀ ’ਚ ਹੋਈ ਭਾਰੀ ਬਾਰਿਸ਼



