Skip to content
Independent perspectives. Global stories.
BREAKING

ਫਰੀਦਕੋਟ ਦੀ ਮਾਡਰਨ ਜ਼ੇਲ ’ਚ ਛਾਪੇ ਦੌਰਾਨ15 ਗਰਾਮ ਹੈਰੋਇੰਨ,3 ਮੋਬਾਈਲ ਤੇ 1 ਸਿੰਮ ਬਰਾਮਦ

Share this story

ਫਰੀਦਕੋਟ,12 ਜ਼ੁਲਾਈ (ਗੁਰਜੀਤ ਰੋਮਾਣਾ)- ਮਾਡਰਨ ਜ਼ੇਲ੍ਹ ਦੇ ਸੁਪਰਡੈਂਟ ਕੁਲਿਵੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਦੱਿਸਆ ਕਿ ਅੱਜ ਸਵੇਰੇ ਗੁਪਤ ਤਰੀਕੇ ਨਾਲ ਡੀ ਆਈ ਜੀ ਮੁਨੀਸ਼ ਚਾਵਲਾ ਦੀਆਂ ਹਦਾਇਤਾਂ ਅਨੁਸਾਰ 3 ਜ਼ਿਲ੍ਹਿਆਂ ਦੀ ਪੁਲਿਸ ਨੇ ਛਾਪੇਮਾਰੀ ਕੀਤੀ ਤੇ ਛਾਪੇਮਾਰੀ ਟੀਮ ਵੱਲੋਂ ਤਿੰਨ ਘੰਟੇ ਬਰੀਕੀ ਨਾਲ ਤਲਾਸ਼ੀ ਲਈ। ਇਸ ਸਮੇਂ 2100 ਤੋਂ ਵੀ ਉੱਪਰ ਬੰਦੀ, 80 ਫੀਸਦੀ ਹਵਾਲਾਤੀ ਤੇ ਕੈਦੀ ਨਸ਼ੇ ਤੋਂ ਪੀੜਤ ਹਨ, ਉਨਾਂ ਦੱਸਿਆ ਕਿ ਸਾਬਕਾ ਵਿਧਾਇਕ ਮਲਕੀਤ ਕੀਤੂ ਦੇ ਕਤਲ ਦੇ ਦੋਸ਼ਾਂ ਵਿੱਚ ਬੰਦ ਹਵਾਲਾਤੀ ਕੋਲੋਂ ਪੰਦਰਾਂ ਗਰਾਮ ਹੈਰੋਇੰਨ ਤੇ ਹੋਰਨਾਂ ਕੋਲੋਂ ਤਿੰਨ ਮੋਬਾਈਲ ਤੇ ਇੱਕ ਸਿੰਮ ਬਰਾਮਦ ਕਰਕੇ ਉਨਾਂ ਵਿਰੁਧ ਫੌਜ਼ਦਾਰੀ ਮੁਕੱਦਮੇ ਦਰਜ਼ ਕਰ ਲਏ ਹਨ, ਡੀ ਆਈ ਜ਼ੀ ਅਨੁਸਾਰ ਜ਼ੇਲਾਂ ਨੂੰ ਨਸ਼ਾ ਮੁਕਤ ਕਰਨ ਲਈ ਭਵਿੱਖ ਵਿੱਚ ਵੀ ਛਾਪੇਮਾਰੀ ਜ਼ਾਰੀ ਰਹੇਗੀ।

WRITTEN BY