ਸ੍ਰੀਨਗਰ, 12 ਜੁਲਾਈ (ਪੀ. ਟੀ)- ਅਮਰਨਾਥ ਯਾਤਰਾ ਸ਼ੁਰੂ ਹੋਣ ਦੇ 15 ਦਿਨਾਂ ਦੇ ਅੰਦਰ 25 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਯਾਤਰਾ ਦੇ ਦੌਰਾਨ ਸ਼ਰਧਾਲੂਆਂ ਦੀ ਮੌਤ ਨਾਲ ਸ਼ਰਾਇਨ ਬੋਰਡ ਦੀ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਯਾਤਰਾ ਦੇ ਦੌਰਾਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ‘ਚੋਂ ਜ਼ਿਆਦਾਤਰ ਨੂੰ ਸਰਦੀ ਦੇ ਕਾਰਨ ਦਿਲ ਦਾ ਦੌਰਾ ਪਿਆ ਸੀ। ਮ੍ਰਿਤਕਾਂ ‘ਚ ਘ¤ਟ ਉਮਰ ਦੇ ਨੌਜਵਾਨ ਵੀ ਸ਼ਾਮਿਲ ਹਨ। ਇਲਜ਼ਾਮ ਹੈ ਕਿ ਅਮਰਨਾਥ ਸ਼ਰਾਇਨ ਬੋਰਡ ਨੇ ਯਾਤਰਾ ਲਈ ਪੁਖਤਾ ਇੰਤਜਾਮ ਨਹੀਂ ਕੀਤੇ, ਉਸ ਦੀਆਂ ਜ਼ਿਆਦਾਤਰ ਯੋਜਨਾਵਾਂ ਸਿਰਫ ਕਾਗਜਾਂ ‘ਤੇ ਹੀ ਹਨ। 15 ਦਿਨਾਂ ‘ਚ ਹੀ ਕਰੀਬ 1 ਲ¤ਖ 60 ਹਜ਼ਾਰ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁ¤ਕੇ ਹਨ।
ਇਹੀ ਵਜ੍ਹਾ ਹੈ ਕਿ ਹਜ਼ਾਰਾਂ ਲੋਕਾਂ ਨੂੰ ਕੜਾਕੇ ਦੀ ਠੰਡ ‘ਚ ਖੁ¤ਲੇ ਅਸਮਾਨ ਦੇ ਹੇਠਾਂ ਰਾਤ ਕ¤ਟਣੀ ਪੈ ਰਹੀ ਹੈ।



