ਟੋਕੀਓ, 12 ਜੁਲਾਈ (ਪੀ. ਟੀ)- ਜਾਪਾਨ ਦੇ ਉੱਤਰ ਪੂਰਬੀ ਪ੍ਰਸ਼ਾਂਤ ਤਟ ‘ਤੇ ਅੱਜ ਸਵੇਰੇ 6. 8 ਦੀ ਤੀਵਰਤਾ ਦੇ ਜਬਰਦਸਤ ਭੁਚਾਲ ਤੋਂ ਬਾਅਦ ਮਿਆਗੀ ਖੇਤਰ ਨਾਲ ਹਲਕੀ ਸੁਨਾਮੀ ਟਕਰਾਈ।ਜਾਪਾਨ ਦੀ ਮੌਸਮ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵੱਜ ਕੇ 12 ਮਿੰਟ (ਭਾਰਤੀ ਸਮੇਂ ਅਨੁਸਾਰ ਰਾਤ 1 ਵੱਜ ਕੇ 42 ਮਿੰਟ) ‘ਤੇ ਇਸ਼ਨੋਮਾਕੀ, ਮਿਆਗੀ ਖੇਤਰ ‘ਚ 20 ਸੈਂਟੀਮੀਟਰ ਉੱਚੀ ਸੁਨਾਮੀ ਵੇਖੀ ਗਈ। ਏਜੰਸੀ ਨੇ ਮਿਆਗੀ ਖੇਤਰ ਤੇ ਉਸਦੇ ਨੇੜੇ ਫੁਕੁਸ਼ਿਮਾ ਪਰਮਾਣੁ ਪਲਾਂਟ ਤੇ ਇਵੇਟ ਖੇਤਰਾਂ ਲਈ ਸੁਨਾਮੀ ਨਾਲ ਸਬੰਧਤ ਮਸ਼ਵਰਾ ਜਾਰੀ ਕੀਤਾ ਸੀ। ਇਸ ‘ਚ ਚਿਤਾਵਨੀ ਦਿੱਤੀ ਗਈ ਸੀ ਕਿ ਭੁਚਾਲ ਤੋਂ ਬਾਅਦ ਇਨ੍ਹਾਂ ਖੇਤਰਾਂ ‘ਚ 1 ਮੀਟਰ ਦੀ ਉੱਚਾਈ ਤੱਕ ਦੀਆਂ ਲਹਿਰਾਂ ਪ੍ਰਸ਼ਾਂਤ ਕਿਨਾਰੀ ਰੇਖਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਮੌਸਮ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਤੱਤਕਾਲ ਕਿਨਾਰੀ ਖੇਤਰ ਖਾਲੀ ਕਰ ਦੇਣ। ਜਾਪਾਨ ‘ਚ 2011 ‘ਚ ਆਏ ਭੁਚਾਲ ਤੇ ਸੁਨਾਮੀ ਨਾਲ 18 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਫੁਕੁਸ਼ਿਮਾ ਪਰਮਾਣੁ ਪਲਾਂਟ ਨੂੰ ਭਾਰੀ ਨੁਕਸਾਨ ਹੋਇਆ ਸੀ।


